ਤਾਜਾ ਖਬਰਾਂ
---------------------------------------------------
ਭਾਰਤੀ ਟੀਮ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਪਹੁੰਚ ਗਈ ਹੈ। ਟੀਮ ਇੰਡੀਆ ਨਵੇਂ ਮੁੱਖ ਕੋਚ ਗੌਤਮ ਗੰਭੀਰ ਅਤੇ ਨਵੇਂ ਕਪਤਾਨ ਸੂਰਿਆਕੁਮਾਰ ਯਾਦਵ ਦੀ ਅਗਵਾਈ 'ਚ ਸੋਮਵਾਰ ਨੂੰ ਮੁੰਬਈ ਤੋਂ ਸ਼੍ਰੀਲੰਕਾ ਲਈ ਰਵਾਨਾ ਹੋਈ। ਹੁਣ ਟੀਮ ਉੱਥੇ ਪਹੁੰਚ ਗਈ ਹੈ ਅਤੇ ਭਾਰਤੀ ਖਿਡਾਰੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਭਾਰਤੀ ਟੀਮ ਇਸ ਦੌਰੇ 'ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅਤੇ ਇੰਨੇ ਹੀ ਮੈਚਾਂ ਦੀ ਵਨਡੇ ਸੀਰੀਜ਼ ਖੇਡਦੀ ਨਜ਼ਰ ਆਵੇਗੀ। ਟੀ-20 ਸੀਰੀਜ਼ 27 ਜੁਲਾਈ ਤੋਂ ਸ਼ੁਰੂ ਹੋਵੇਗੀ। ਦੂਜਾ ਮੈਚ 28 ਅਤੇ ਤੀਜਾ ਮੈਚ 30 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਵਨਡੇ ਸੀਰੀਜ਼ 2 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਸੀਰੀਜ਼ ਦਾ ਦੂਜਾ ਮੈਚ 4 ਅਗਸਤ ਅਤੇ ਤੀਜਾ ਮੈਚ 7 ਅਗਸਤ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਵਨਡੇ ਸੀਰੀਜ਼ 'ਚ ਰੋਹਿਤ ਸ਼ਰਮਾ ਦੀ ਅਗਵਾਈ 'ਚ ਖੇਡਦੀ ਨਜ਼ਰ ਆਵੇਗੀ।
Get all latest content delivered to your email a few times a month.