ਤਾਜਾ ਖਬਰਾਂ
.
ਪੱਟੀ/ਤਰਨਤਾਰਨ,22 ਜੁਲਾਈ:(ਰਾਕੇਸ਼ ਨਈਅਰ ਚੋਹਲਾ ) ਮਾਝੇ ਦੀ ਧਰਤੀ ਦੀ ਸ਼ਾਨ ਕਹੇ ਜਾਂਦੇ ਪ੍ਰਸਿੱਧ ਕਬੱਡੀ ਖਿਡਾਰੀ ਜੋਤਾ ਸਿੰਘ ਸਭਰਾ 84 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਉਪਰੰਤ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ 70-80 ਦਹਾਕਿਆਂ ਦੌਰਾਨ ਆਪਣੀ ਖੇਡ ਦੇ ਦਮ 'ਤੇ ਇਨਾਮ,ਪੁਰਸਕਾਰ ਜਿੱਤੇ। ਆਪਣੇ ਅੰਤਲੇ ਸਮੇਂ ਤੱਕ ਉਹ ਕਬੱਡੀ ਖੇਡ ਨਾਲ ਜੁੜੇ ਰਹੇ।ਆਪਣੇ ਜੀਵਨ ਕਾਲ ਦੌਰਾਨ ਉਨ੍ਹਾਂ ਅਨੇਕਾਂ ਨੌਜਵਾਨਾਂ ਨੂੰ ਕਬੱਡੀ ਖੇਡ ਨਾਲ ਜੋੜਿਆ ਅਤੇ ਅਨੇਕਾਂ ਕਬੱਡੀ ਖਿਡਾਰੀਆਂ ਦੇ ਉਹ ਪ੍ਰੇਰਨਾ ਸਰੋਤ ਬਣੇ ਰਹੇ।ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਸਭਰਾ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਇਸ ਦੁਖਦਾਈ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ,ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ,ਚੈਅਰਮੈਨ ਰਣਜੀਤ ਸਿੰਘ ਚੀਮਾ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Get all latest content delivered to your email a few times a month.