IMG-LOGO
ਹੋਮ ਖੇਡਾਂ: Women's Asia Cup, IND Vs UAE# ਮਹਿਲਾ ਏਸ਼ੀਆ ਕੱਪ 'ਚ...

Women's Asia Cup, IND Vs UAE# ਮਹਿਲਾ ਏਸ਼ੀਆ ਕੱਪ 'ਚ ਭਾਰਤ ਦੀ ਲਗਾਤਾਰ ਦੂਜੀ ਜਿੱਤ, UAE ਨੂੰ 78 ਦੌੜਾਂ ਨਾਲ ਹਰਾਇਆ;

Admin User - Jul 21, 2024 05:38 PM
IMG

.

ਮੌਜੂਦਾ ਚੈਂਪੀਅਨ ਭਾਰਤ ਨੇ ਮਹਿਲਾ ਏਸ਼ੀਆ ਕੱਪ 'ਚ ਲਗਾਤਾਰ ਦੂਜੀ ਜਿੱਤ ਹਾਸਲ ਕਰ ਲਈ ਹੈ। ਟੀਮ ਨੇ ਯੂਏਈ ਨੂੰ 78 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਸੈਮੀਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ​​ਕਰ ਲਿਆ ਹੈ। ਟੀਮ ਦੇ ਖਾਤੇ 'ਚ 2 ਮੈਚਾਂ ਤੋਂ ਬਾਅਦ 4 ਅੰਕ ਹਨ। ਟੀਮ ਇੰਡੀਆ ਦਾ ਅਗਲਾ ਮੁਕਾਬਲਾ 23 ਜੁਲਾਈ ਨੂੰ ਨੇਪਾਲ ਨਾਲ ਹੋਵੇਗਾ।

ਐਤਵਾਰ ਨੂੰ ਸ਼੍ਰੀਲੰਕਾ ਦੇ ਰੰਗੀਰੀ ਦਾਂਬੁਲਾ ਸਟੇਡੀਅਮ 'ਚ ਯੂਏਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਪਾਵਰਪਲੇ 'ਚ ਹੀ ਟਾਪ-3 ਵਿਕਟਾਂ ਗੁਆ ਦਿੱਤੀਆਂ ਸਨ। ਸਮ੍ਰਿਤੀ ਮੰਧਾਨਾ 13, ਸ਼ੈਫਾਲੀ ਵਰਮਾ 37 ਅਤੇ ਦਿਆਲਨ ਹੇਮਲਤਾ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਅਜਿਹੇ 'ਚ ਕਪਤਾਨ ਹਰਮਨਪ੍ਰੀਤ ਕੌਰ ਨੇ 66 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਨੂੰ 201 ਦੇ ਸਕੋਰ ਤੱਕ ਪਹੁੰਚਾਇਆ। ਉਸ ਨੇ ਜੇਮੀਮਾ ਰੌਡਰਿਗਜ਼ (14 ਦੌੜਾਂ) ਅਤੇ ਰਿਚਾ ਘੋਸ਼ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ।

ਰਿਚਾ ਨੇ 220.69 ਦੀ ਸਟ੍ਰਾਈਕ ਰੇਟ ਨਾਲ ਨਾਬਾਦ 64 ਦੌੜਾਂ ਬਣਾਈਆਂ। ਉਹ ਇਸ ਟੂਰਨਾਮੈਂਟ ਵਿੱਚ ਅਰਧ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਵਿਕਟਕੀਪਰ ਬਣੀ। ਜਵਾਬੀ ਪਾਰੀ 'ਚ ਯੂਏਈ ਦੀ ਟੀਮ 20 ਓਵਰਾਂ 'ਚ 7 ਵਿਕਟਾਂ 'ਤੇ 123 ਦੌੜਾਂ ਹੀ ਬਣਾ ਸਕੀ। ਦੀਪਤੀ ਸ਼ਰਮਾ ਨੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਰੇਣੂਕਾ ਸਿੰਘ, ਪੂਜਾ ਵਸਤਰਕਾਰ, ਤਨੁਜਾ ਕੰਵਰ ਅਤੇ ਰਾਧਾ ਯਾਦਵ ਨੂੰ ਇਕ-ਇਕ ਵਿਕਟ ਮਿਲੀ।ਵਿਕਟਕੀਪਰ ਰਿਚਾ ਘੋਸ਼ ਪਲੇਅਰ ਆਫ ਦਿ ਮੈਚ ਰਹੀ। ਉਸ ਨੇ ਅਜੇਤੂ 64 ਦੌੜਾਂ ਬਣਾਉਣ ਦੇ ਨਾਲ ਹੀ ਸਟੰਪਿੰਗ ਵੀ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.