ਤਾਜਾ ਖਬਰਾਂ
ਚੰਡੀਗੜ੍ਹ: ਮਾਈਕ੍ਰੋਸਾਫਟ ਸਰਵਰ ਕਰੈਸ਼ ਹੋਣ ਦੀਆਂ ਸ਼ਿਕਾਇਤਾਂ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਤੋਂ ਆਈਆਂ ਹਨ। ਮਾਈਕ੍ਰੋਸਾਫਟ ਦੇ ਸਰਵਰ 'ਚ ਖਰਾਬੀ ਕਾਰਨ ਬੈਂਕ ਸੇਵਾਵਾਂ ਅਤੇ ਏਅਰਪੋਰਟ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਮਾਈਕ੍ਰੋਸਾਫਟ ਸਰਵਰ ਕਰੈਸ਼ ਦਾ ਅਸਰ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ 'ਤੇ ਵੀ ਦੇਖਣ ਨੂੰ ਮਿਲਿਆ। ਇੱਥੇ ਦੁਪਹਿਰ 1 ਵਜੇ ਤੋਂ ਉਡਾਣਾਂ ਲੇਟ ਹੋ ਰਹੀਆਂ ਹਨ। ਇਸ ਕਾਰਨ ਏਅਰਲਾਈਨਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰਪੋਰਟ ਦੇ ਬਾਹਰ ਵੀ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਹਰ ਫਲਾਈਟ ਡੇਢ ਤੋਂ ਦੋ ਘੰਟੇ ਦੀ ਦੇਰੀ ਨਾਲ ਉਡਾਣ ਭਰ ਰਹੀ ਹੈ। ਏਅਰਲਾਈਨਜ਼ ਨੂੰ ਯਾਤਰੀਆਂ ਨੂੰ ਬੋਰਡਿੰਗ ਪਾਸ ਦੇਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਏਅਰਲਾਈਨਜ਼ ਨੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਹੱਥ ਲਿਖਤ ਬੋਰਡਿੰਗ ਪਾਸ ਦੇਣਾ ਸ਼ੁਰੂ ਕਰ ਦਿੱਤਾ ਹੈ। ਇੰਡੀਗੋ ਅਤੇ ਏਅਰ ਇੰਡੀਆ ਦੇ ਸਰਵਰ ਪ੍ਰਭਾਵਿਤ ਹੋਣ ਕਾਰਨ ਏਅਰਲਾਈਨ ਦਾ ਗਰਾਊਂਡ ਸਟਾਫ ਯਾਤਰੀਆਂ ਲਈ ਆਨਲਾਈਨ ਬੋਰਡਿੰਗ ਪਾਸ ਨਹੀਂ ਬਣਾ ਪਾ ਰਿਹਾ ਹੈ। ਏਅਰਲਾਈਨਜ਼ ਸਟਾਫ ਨੇ ਦੱਸਿਆ ਕਿ ਫਿਲਹਾਲ ਮੈਨੂਅਲ ਬੋਰਡਿੰਗ ਪਾਸ ਦਿੱਤੇ ਗਏ ਹਨ, ਜੋ ਸਰਵਰ ਦੇ ਠੀਕ ਹੋਣ ਤੋਂ ਬਾਅਦ ਆਨਲਾਈਨ ਅਪਲੋਡ ਕੀਤੇ ਜਾਣਗੇ।
ਅੰਮ੍ਰਿਤਸਰ ਤੋਂ ਉਡਾਣ ਭਰਨ ਵਾਲੀ 6E6288 ਸ੍ਰੀਨਗਰ ਦੀ ਉਡਾਣ ਦੁਪਹਿਰ 1.10 ਦੀ ਬਜਾਏ 2.11 ਵਜੇ, AI169 ਲੰਡਨ ਦੀ ਉਡਾਣ ਦੁਪਹਿਰ 1.40 ਦੀ ਬਜਾਏ 2.08 ਵਜੇ ਉਡਾਣ ਭਰੇਗੀ। ਇਸ ਦੇ ਨਾਲ ਹੀ 6E2292 ਅੰਮ੍ਰਿਤਸਰ-ਦਿੱਲੀ, ਅੰਮ੍ਰਿਤਸਰ ਦਿੱਲੀ ਵਿਸਤਾਰਾ ਦੀ UK692, ਜੋ ਕਿ ਦੁਪਹਿਰ 2 ਵਜੇ ਟੇਕ ਆਫ ਕਰੇਗੀ, 6E478, ਜੋ ਕਿ ਸ਼ਾਮ 4 ਵਜੇ ਬੈਂਗਲੁਰੂ ਲਈ ਰਵਾਨਾ ਹੋਵੇਗੀ, ਲਗਭਗ 45 ਮਿੰਟ ਤੋਂ 1 ਘੰਟਾ ਦੇਰੀ ਨਾਲ ਟੇਕ ਆਫ ਕਰੇਗੀ।
Get all latest content delivered to your email a few times a month.