IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, 🔵 Windows Crashed: ਅਚਾਨਕ ਰੀਸਟਾਰਟ ਹੋ ਰਹੇ ਵਿੰਡੋਜ਼ ਸਿਸਟਮ; ਦੁਨੀਆ...

🔵 Windows Crashed: ਅਚਾਨਕ ਰੀਸਟਾਰਟ ਹੋ ਰਹੇ ਵਿੰਡੋਜ਼ ਸਿਸਟਮ; ਦੁਨੀਆ ਭਰ ਦੇ ਉਪਭੋਗਤਾ ਚਿੰਤਾ 'ਚ, ਬੈਂਕਾਂ ਦਾ ਕੰਮ ਕਾਜ ਹੋਇਆ ਠੱਪ.. ਪੜ੍ਹੋ ਕੀ ਹੈ ਪੂਰਾ...

Admin User - Jul 19, 2024 12:58 PM
IMG

---------------------------------------------------

ਮਾਈਕ੍ਰੋਸਾਫਟ ਦੇ ਵਿੰਡੋਜ਼ ਆਪਰੇਟਿੰਗ ਸਿਸਟਮ 'ਚ ਵੱਡਾ ਬੱਗ ਹੋਣ ਦੀ ਖਬਰ ਹੈ। ਇਸ ਬੱਗ ਕਾਰਨ, ਦੁਨੀਆ ਭਰ ਦੇ ਵਿੰਡੋਜ਼ ਉਪਭੋਗਤਾਵਾਂ ਦੀਆਂ ਸਿਸਟਮ ਸਕ੍ਰੀਨਾਂ ਨੀਲੀਆਂ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਲੋਕ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ। ਰਿਪੋਰਟ ਮੁਤਾਬਕ ਵਿੰਡੋਜ਼ ਸਿਸਟਮ 'ਚ ਬਲੂ ਸਕਰੀਨ ਆਫ ਡੈਥ (BSOD) ਐਰਰ ਦਿਖਾਈ ਦੇ ਰਹੀ ਹੈ, ਜਿਸ ਕਾਰਨ ਸਿਸਟਮ ਅਚਾਨਕ ਬੰਦ ਜਾਂ ਰੀਸਟਾਰਟ ਹੀ ਰਹੇ ਹਨ।

ਰਿਪੋਰਟ ਮੁਤਾਬਕ ਇਸ ਬੱਗ ਕਾਰਨ ਅਮਰੀਕਾ, ਆਸਟ੍ਰੇਲੀਆ ਵਰਗੇ ਕਈ ਦੇਸ਼ ਪ੍ਰਭਾਵਿਤ ਹੋਏ ਹਨ ਅਤੇ ਇਸ ਕਾਰਨ ਕਈ ਵੱਡੇ ਬੈਂਕਾਂ ਦਾ ਕੰਮ ਵੀ ਠੱਪ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਬੱਗ ਮਾਈਕ੍ਰੋਸਾਫਟ ਦੇ ਹਾਲ ਹੀ 'ਚ CrowdStrike ਅਪਡੇਟ ਤੋਂ ਬਾਅਦ ਆਇਆ ਹੈ।



ਮਾਈਕ੍ਰੋਸਾਫਟ ਨੇ ਅਜੇ ਤੱਕ ਇਸ ਬੱਗ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਆਸਟ੍ਰੇਲੀਆਈ ਯੂਜ਼ਰਸ ਹੋਏ ਹਨ।
ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਬੱਗ ਹਾਰਡਵੇਅਰ ਜਾਂ ਸਾਫਟਵੇਅਰ ਕਾਰਨ ਹੈ, ਕਿਉਂਕਿ ਕਈ ਯੂਜ਼ਰਸ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਹਾਲ ਹੀ 'ਚ ਨਵਾਂ ਸਾਫਟਵੇਅਰ ਇੰਸਟਾਲ ਕੀਤਾ ਹੈ ਅਤੇ ਅਪਡੇਟਸ ਵੀ ਇੰਸਟਾਲ ਕੀਤੇ ਹਨ, ਇਸ ਤੋਂ ਬਾਅਦ ਵੀ ਉਨ੍ਹਾਂ ਦੇ ਸਿਸਟਮ 'ਚ ਇਹ ਸਮੱਸਿਆ ਆ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.