IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਦੋ ਦਿਨਾਂ ਦੇ ਦੌਰੇ ਲਈ ਬਰੂਨੇਈ ਪਹੁੰਚੇ PM ਮੋਦੀ, ਏਅਰਪੋਰਟ...

ਦੋ ਦਿਨਾਂ ਦੇ ਦੌਰੇ ਲਈ ਬਰੂਨੇਈ ਪਹੁੰਚੇ PM ਮੋਦੀ, ਏਅਰਪੋਰਟ 'ਤੇ ਰੈੱਡ ਕਾਰਪੇਟ 'ਤੇ ਕੀਤਾ ਗਿਆ ਸਵਾਗਤ

Admin User - Sep 03, 2024 04:22 PM
IMG

.

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ 'ਤੇ ਮੰਗਲਵਾਰ ਦੁਪਹਿਰ 3 ਵਜੇ ਬਰੂਨੇਈ ਪਹੁੰਚੇ। ਕ੍ਰਾਊਨ ਪ੍ਰਿੰਸ ਹਾਜੀ ਅਲ-ਮੁਹਤਾਦੀ ਬਿੱਲਾ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਰੈੱਡ ਕਾਰਪੇਟ 'ਤੇ ਸਵਾਗਤ ਕੀਤਾ ਗਿਆ । ਇਸ ਤੋਂ ਬਾਅਦ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਬਰੂਨੇਈ ਦੀ ਰਾਜਧਾਨੀ ਬਾਂਦਰ ਸੇਰੀ ਬੇਗਾਵਨ ਦੇ ਹੋਟਲ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।

ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਬਰੂਨੇਈ ਦੀ ਇਹ ਪਹਿਲੀ ਯਾਤਰਾ ਹੈ। ਦੋਵੇਂ ਦੇਸ਼ 2024 ਵਿੱਚ ਕੂਟਨੀਤਕ ਸਬੰਧਾਂ ਦੇ 40 ਸਾਲ ਪੂਰੇ ਕਰਨਗੇ। ਪ੍ਰਧਾਨ ਮੰਤਰੀ ਮੋਦੀ ਇੱਥੇ ਬਰੂਨੇਈ ਦੇ ਸੁਲਤਾਨ ਹਾਜੀ ਹਸਨ ਅਲ-ਬੋਲਕੀਆ ਦੇ ਸੱਦੇ 'ਤੇ ਆਏ ਹਨ। ਕੁਝ ਸਮੇਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਪੈਲੇਸ 'ਇਸਤਾਨਾ ਨੂਰੁਲ ਇਮਾਨ' 'ਚ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.