IMG-LOGO
ਹੋਮ ਪੰਜਾਬ: 🔴 BREAKING# ਜਲੰਧਰ ਪੱਛਮੀ 'ਚ ਆਮ ਆਦਮੀ ਪਾਰਟੀ ਦਾ ਚੱਲਿਆ...

🔴 BREAKING# ਜਲੰਧਰ ਪੱਛਮੀ 'ਚ ਆਮ ਆਦਮੀ ਪਾਰਟੀ ਦਾ ਚੱਲਿਆ ਝਾੜੂ, ਵੱਡੀ ਲੀਡ ਨਾਲ ਹਾਸਲ ਕੀਤੀ ਜਿੱਤ

Admin User - Jul 13, 2024 11:15 AM
IMG

ਜਲੰਧਰ: ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਆਪ’ ਨੇ ਜਿੱਤ ਲਈ ਹੈ। ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਜਲੰਧਰ ਪੱਛਮੀ 'ਚ ਆਮ ਆਦਮੀ ਪਾਰਟੀ ਦਾ ਝਾੜੂ ਚੱਲ ਪਿਆ ਹੈ। ‘ਆਪ’ ਉਮੀਦਵਾਰ ਦੀ ਲੀਡ 37 ਹਜ਼ਾਰ ਤੋਂ ਪਾਰ ਹੋਣ ਮਗਰੋਂ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ 'ਤੇ ਰਹੀ। ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ 55246 ਵੋਟਾਂ ਮਿਲੀਆ ਹਨ। ਆਪ ਉਮੀਦਵਾਰ ਮਹਿੰਦਰ ਭਗਤ ਨੇ 37,325 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।  ਦੂਜੇ ਨੰਬਰ 'ਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਲ ਬੀਜੇਪੀ 17921 ਵੋਟਾਂ ਮਿਲੀਆਂ ਹਨ ਅਤੇ ਤੀਜੇ ਨੰਬਰ 'ਤੇ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ 16757 ਨੂੰ ਵੋਟਾ ਮਿਲੀਆਂ ਅਤੇ ਚੌਥੇ ਨੰਬਰ 'ਤੇ ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ 1242 ਵੋਟਾਂ ਅਤੇ ਪੰਜਵੇਂ ਨੰਬਰ 'ਤੇ ਬਿੰਦਰ ਕੁਮਾਰ ਬਸਪਾ ਉਮੀਦਵਾਰ 734 ਵੋਟਾਂ ਮਿਲੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.