ਤਾਜਾ ਖਬਰਾਂ
---------------------------------------------------
ਭਾਰਤ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਵਿੜ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਤੋਂ ਵਾਧੂ ਬੋਨਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਨਾਲ ਉਹਨਾਂ ਫਿਰ ਤੋਂ ਭਾਰਤੀਆਂ ਦਾ ਮਾਣ ਜਿੱਤਿਆ ਹੈ। ਦ੍ਰਵਿੜ ਆਪਣੇ ਬਾਕੀ ਕੋਚਿੰਗ ਸਟਾਫ ਦੇ ਬਰਾਬਰ ਇਨਾਮੀ ਰਾਸ਼ੀ ਚਾਹੁੰਦੇ ਹਨ। ਉਹਨਾਂ ਨੂੰ ₹5 ਕਰੋੜ ਦਿੱਤਾ ਗਿਆ ਸੀ ਪਰ ਇਸ ਵਿੱਚੋ ਓਹ ਬਣਦੇ ₹2.5 ਕਰੋੜ ਹੀ ਲੈਣਗੇ।
ਬੀਸੀਸੀਆਈ ਨੇ ਟੀ-20 ਵਿਸ਼ਵ ਕੱਪ ਚੈਂਪੀਅਨ ਟੀਮ ਨੂੰ 125 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਹੈ। ਇਹ ਇਨਾਮੀ ਰਾਸ਼ੀ ਖਿਡਾਰੀਆਂ ਅਤੇ ਕੋਚਿੰਗ ਸਟਾਫ ਦੇ 42 ਮੈਂਬਰਾਂ ਵਿੱਚ ਵੰਡੀ ਗਈ ਹੈ। 125 ਕਰੋੜ ਰੁਪਏ 'ਚੋਂ ਟੀਮ ਦੇ ਸਾਰੇ 15 ਮੈਂਬਰਾਂ ਅਤੇ ਕੋਚ ਰਾਹੁਲ ਦ੍ਰਾਵਿੜ ਨੂੰ 5-5 ਕਰੋੜ ਰੁਪਏ ਮਿਲਣੇ ਹਨ।
ਕੋਚਿੰਗ ਸਟਾਫ ਦੇ ਬਾਕੀ ਮੈਂਬਰਾਂ ਨੂੰ 2.5 ਕਰੋੜ ਰੁਪਏ ਦਾ ਹਿੱਸਾ ਮਿਲਣਾ ਹੈ। ਦ੍ਰਵਿੜ ਦੇ ਨਾਲ, ਸਹਿਯੋਗੀ ਸਟਾਫ ਵਿੱਚ ਵਿਕਰਮ ਰਾਠੌਰ, ਪਾਰਸ ਮਹਾਮਬਰੇ ਅਤੇ ਟੀ-20 ਵਿਸ਼ਵ ਕੱਪ ਵਿੱਚ ਟੀ ਦਿਲੀਪ ਸ਼ਾਮਲ ਸਨ। ਪਰ, ਹੁਣ ਦ੍ਰਾਵਿੜ ਬਾਕੀ ਸਟਾਫ ਦੇ ਬਰਾਬਰ ਇਨਾਮ ਚਾਹੁੰਦੇ ਹਨ ਯਾਨੀ 2.5 ਕਰੋੜ ਰੁਪਏ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ, 'ਰਾਹੁਲ ਆਪਣੇ ਸਪੋਰਟ ਸਟਾਫ ਦੇ ਬਰਾਬਰ ਬੋਨਸ ਰਾਸ਼ੀ ਚਾਹੁੰਦੇ ਸਨ। ਅਸੀਂ ਉਹਨਾਂ ਦੀਆਂ ਇਹਨਾ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ।
Get all latest content delivered to your email a few times a month.