ਤਾਜਾ ਖਬਰਾਂ
---------------------------------------------------
ਜਿਵੇਂ ਹੀ ਆਈਫੋਨ ਨਿਰਮਾਤਾਵਾਂ ਨੇ ਓਪਨਏਆਈ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ, ਇਸਦੇ ਕੁਝ ਘੰਟਿਆਂ ਬਾਅਦ, ਮਸ਼ਹੂਰ ਉਦਯੋਗਪਤੀ ਐਲੋਨ ਮਸਕ ਨੇ ਇਸ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਆਪਣੀ ਕੰਪਨੀ ਦੇ ਅਹਾਤੇ ਵਿੱਚ ਐਪਲ ਡਿਵਾਈਸ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਧਮਕੀ ਦੇ ਦਿੱਤੀ। ਮਸਕ ਦਾ ਕਹਿਣਾ ਹੈ ਕਿ ਦੋਵਾਂ ਕੰਪਨੀਆਂ ਵਿਚਾਲੇ ਇਹ ਸਾਂਝੇਦਾਰੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੈ ਅਤੇ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਧਿਆਨ ਯੋਗ ਹੈ ਕਿ ਐਪਲ ਦੇ ਸੀਈਓ ਟਿਮ ਕੁੱਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਕੀਤੀ ਸੀ। ਇਸ ਪੋਸਟ ਵਿੱਚ, ਕੁੱਕ ਨੇ ਐਪਲ ਡਿਵਾਈਸਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਹੋਰ ਬਿਹਤਰ ਬਣਾਉਣ ਲਈ, ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨਏਆਈ ਨਾਲ ਸਾਂਝੇਦਾਰੀ ਦੀ ਘੋਸ਼ਣਾ ਕੀਤੀ। ਇਸ ਘੋਸ਼ਣਾ ਦੇ ਕੁਝ ਘੰਟਿਆਂ ਬਾਅਦ, ਐਲੋਨ ਮਸਕ ਨੇ ਟਿਮ ਕੁੱਕ ਦੀ ਪੋਸਟ ਦਾ ਜਵਾਬ ਦਿੱਤਾ ਅਤੇ ਲਿਖਿਆ ਕਿ 'ਐਪਲ ਡਿਵਾਈਸਾਂ ਵਿੱਚ ਚੈਟਜੀਪੀਟੀ ਦੀ ਲੋੜ ਨਹੀਂ ਹੈ। ਜਾਂ ਤਾਂ ਇਸ ਮਾੜੇ ਸਾਫਟਵੇਅਰ ਨੂੰ ਐਪਲ ਡਿਵਾਈਸਿਸ ਵਿਚ ਜੋੜਨ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਜਾਂ ਫਿਰ ਉਹ ਆਪਣੀ ਕੰਪਨੀ ਦੇ ਅਹਾਤੇ ਵਿਚ ਐਪਲ ਡਿਵਾਈਸਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦੇਣਗੇ।
Get all latest content delivered to your email a few times a month.