ਤਾਜਾ ਖਬਰਾਂ
.
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਐਲਾਨ ਕੀਤਾ ਕਿ ਦੇਸ਼ 'ਚ 4 ਜੁਲਾਈ ਨੂੰ ਆਮ ਚੋਣਾਂ ਹੋਣਗੀਆਂ। ਉਨ੍ਹਾਂ ਦੇ ਇਸ ਐਲਾਨ ਨਾਲ ਹੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਾ ਅੰਤ ਹੋ ਗਿਆ। ਲੰਡਨ ਵਿੱਚ ਮੀਂਹ ਦੇ ਵਿਚਕਾਰ, ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ, ਸੁਨਕ ਨੇ ਪੁਸ਼ਟੀ ਕੀਤੀ ਕਿ ਵੋਟਿੰਗ ਛੇ ਹਫ਼ਤਿਆਂ ਵਿੱਚ ਹੋਵੇਗੀ। ਪ੍ਰਧਾਨ ਮੰਤਰੀ ਰਸਮੀ ਤੌਰ 'ਤੇ ਕਿੰਗ ਚਾਰਲਸ ਨੂੰ ਚੋਣਾਂ ਦੀ ਮਿਤੀ ਬਾਰੇ ਸੂਚਿਤ ਕਰਨਗੇ ਅਤੇ ਇਸ ਤੋਂ ਬਾਅਦ ਜਲਦੀ ਹੀ ਸੰਸਦ ਨੂੰ ਭੰਗ ਕਰ ਦਿੱਤਾ ਜਾਵੇਗਾ। ਸੁਨਕ ਨੇ ਬ੍ਰਿਟਿਸ਼ ਵੋਟਰਾਂ ਨੂੰ ਆਪਣੇ ਕਾਰਜਕਾਲ ਦਾ ਰਿਕਾਰਡ ਪੇਸ਼ ਕੀਤਾ। ਉਨ੍ਹਾਂ ਕਿਹਾ, "ਮੈਂ ਤੁਹਾਨੂੰ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਨ ਲਈ ਸਭ ਕੁਝ ਕਰਾਂਗਾ। ਇਹ ਤੁਹਾਡੇ ਨਾਲ ਮੇਰਾ ਵਾਅਦਾ ਹੈ... ਹੁਣ ਬ੍ਰਿਟੇਨ ਲਈ ਆਪਣਾ ਭਵਿੱਖ ਚੁਣਨ ਦਾ ਸਮਾਂ ਆ ਗਿਆ ਹੈ।" ਰਿਸ਼ੀ ਸੁਨਕ 25 ਅਕਤੂਬਰ 2022 ਨੂੰ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ। ਉਹ ਪਹਿਲੇ ਬ੍ਰਿਟਿਸ਼-ਭਾਰਤੀ ਪ੍ਰਧਾਨ ਮੰਤਰੀ ਹਨ। ਉਨ੍ਹਾਂ ਤੋਂ ਪਹਿਲਾਂ ਲਿਜ਼ ਟਰਸ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਦਾ ਕਾਰਜਕਾਲ ਸਿਰਫ਼ 49 ਦਿਨ ਦਾ ਸੀ। ਸੁਨਕ ਲਿਜ਼ ਦੀ ਸਰਕਾਰ ਵਿੱਚ ਵਿੱਤ ਮੰਤਰੀ ਸਨ।ਬਰਤਾਨੀਆ ਵਿਚ ਪਿਛਲੇ 14 ਸਾਲਾਂ ਤੋਂ ਕੰਜ਼ਰਵੇਟਿਵ ਪਾਰਟੀ ਸੱਤਾ ਵਿਚ ਹੈ। ਬ੍ਰਿਟੇਨ 'ਚ ਕੀਤੇ ਜਾ ਰਹੇ ਵੱਖ-ਵੱਖ ਸਰਵੇਖਣਾਂ 'ਚ ਲੇਬਰ ਪਾਰਟੀ ਸਭ ਤੋਂ ਅੱਗੇ ਹੈ।
Get all latest content delivered to your email a few times a month.