ਤਾਜਾ ਖਬਰਾਂ
.
ਮਾਲੇਰਕੋਟਲਾ 16 ਮਈ ( ਭੁਪਿੰਦਰ ਗਿੱਲ ) ਸੀ.ਬੀ.ਐਸ.ਈ ਬੋਰਡ ਵੱਲੋਂ ਐਲਾਨੇ ਗਈ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜ਼ਿਆਂ 'ਚ ਸਥਾਨਕ ਡੀ.ਏ.ਵੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਪ੍ਰਿੰਸੀਪਲ ਸ਼੍ਰੀ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਦਸਵੀਂ ਤੇ ਬਾਰਵੀਂ ਜਮਾਤ ਦੇ ਸਾਰੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋ ਗਏ ਹਨ। ਬਾਰਵੀਂ ਜਮਾਤ ਦੀ ਰਿਤੀਕਾ ਜੈਨ 93 ਪ੍ਰਤੀਸ਼ਤ, ਦੀਆ ਨੇ 92.4 ਪ੍ਰਤੀਸ਼ਤ, ਅਦੀਤੀ ਜਿੰਦਲ ਨੇ 91.8 ਪ੍ਰਤੀਸ਼ਤ, ਬਲਦੀਪ ਸਿੰਘ ਨੇ 91.2 ਪ੍ਰਤੀਸ਼ਤ, ਸ਼ਾਮੀਆ ਕੁਰੈਸ਼ੀ ਨੇ 91 ਪ੍ਰਤੀਸ਼ਤ, ਅਰਸ਼ ਅਹਿਮਦ ਖਾਨ ਨੇ 90.4 ਪ੍ਰਤੀਸ਼ਤ, ਦਕਸ਼ ਨੇ 90.2 ਪ੍ਰਤੀਸ਼ਤ, ਤੈਅਬ ਆਲਮ ਨੇ 90 ਪ੍ਰਤੀਸ਼ਤ, ਹਰਜੋਤ ਕੌਰ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।
ਇਸ ਤੋਂ ਇਲਾਵਾ ਦਸਵੀਂ ਜਮਾਤ ਦੇ ਰੇਆਨ ਅਹਿਮਦ ਨੇ 95.2 ਪ੍ਰਤੀਸ਼ਤ, ਵੰਸ਼ ਪ੍ਰਤਾਪ ਨੇ 94.6 ਪ੍ਰਤੀਸ਼ਤ, ਮਨੰਤਵੀਰ ਕੌਰ ਨੇ 93.6 ਪ੍ਰਤੀਸ਼ਤ, ਉਜਸਵੀਂ ਪਾਇਕਾ ਨੇ 91.6 ਪ੍ਰਤੀਸ਼ਤ, ਦਿਵਯਮ ਜੈਨ ਨੇ 91.2 ਪ੍ਰਤੀਸ਼ਤ, ਅਸੀਮ ਨੇ 90.8 ਪ੍ਰਤੀਸ਼ਤ ਅਤੇ ਨਵਲੀਨ ਕੌਰ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ਤੇ ਵਧਾਈ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਭੁਪਿੰਦਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਭਵਿੱਖ 'ਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਦੀ ਸਫਲਤਾ ਤੇ ਮਾਣ ਮਹਿਸੂਸ ਕਰਦੇ ਹੋਏ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ।
Get all latest content delivered to your email a few times a month.