IMG-LOGO
ਹੋਮ ਪੰਜਾਬ: ਸੈਣੀ ਸਮਾਜ ਵੱਲੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ...

ਸੈਣੀ ਸਮਾਜ ਵੱਲੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਬਿਨਾ ਸ਼ਰਤ ਸਮਰਥਨ

Admin User - Apr 23, 2024 09:19 PM
IMG

.

ਅੰਮ੍ਰਿਤਸਰ 23 ਅਪ੍ਰੈਲ: ਸੈਣੀ ਸਮਾਜ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਮੌਜੂਦਗੀ ਵਿਚ ਉਨ੍ਹਾਂ ਨੂੰ ਬਿਨਾ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਬਾਰੇ ਸੈਣੀ ਸਮਾਜ ਸੇਵਾ ਟਰੱਸਟ ਦੇ ਚੇਅਰਮੈਨ ਮਨੋਹਰ ਸਿੰਘ ਸੈਣੀ, ਪ੍ਰਧਾਨ ਤਰਸੇਮ ਸੈਣੀ, ਕੈਸ਼ੀਅਰ ਵਿਨੋਦ ਸੈਣੀ, ਮੀਤ ਪ੍ਰਧਾਨ ਹਰਭਜਨ ਸਿੰਘ ਸੈਣੀ ਅਤੇ ਸਰਵਨ ਸਿੰਘ ਸੈਣੀ ਨੇ ਦੱਸਿਆ ਕਿ ਸੈਣੀ ਸਮਾਜ ਸੇਵਾ ਟਰੱਸਟ ਨੇ ਡੂੰਘੀਆਂ ਵਿਚਾਰਾਂ ਕਰਨ ਉਪਰੰਤ ਸੋਚ ਸਮਝ ਕੇ ਅੰਮ੍ਰਿਤਸਰ ਦੇ ਵਿਕਾਸ ਲਈ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੂੰ ਸਮਰਥਨ ਦੇਣ ਦਾ ਮਤਾ ਪਾਸ ਕੀਤਾ ਹੈ। ਸੈਣੀ ਸਮਾਜ ਦੇ ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਤਰਨਜੀਤ ਸਿੰਘ ਸੰਧੂ ਦੀ ਜਿੱਤ ਅੰਮ੍ਰਿਤਸਰ ਦੀ ਭਵਿੱਖੀ ਤਰੱਕੀ ਅਤੇ ਆਰਥਿਕ ਖ਼ੁਸ਼ਹਾਲੀ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਕੋਲ ਤਰਨਜੀਤ ਸਿੰਘ ਸੰਧੂ ਦੇ ਮੁਕਾਬਲੇ ਦਾ ਉਮੀਦਵਾਰ ਨਹੀਂ ਹੈ । ਸੰਧੂ ਬੇਦਾਗ਼, ਪੜ੍ਹੇ-ਲਿਖੇ, ਸੂਝਵਾਨ, ਅੰਤਰਰਾਸ਼ਟਰੀ ਪੱਧਰ 'ਤੇ ਤਜਰਬੇਕਾਰ, ਦੋਸਤਾਨਾ ਅਤੇ ਅੰਮ੍ਰਿਤਸਰ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਇੱਕ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਦੇ ਕੰਮ ਦੀ ਅਮਰੀਕੀ ਰਾਸ਼ਟਰਪਤੀ ਨੇ ਵੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਦੀ ਕਾਰਜਸ਼ੈਲੀ ਤੋਂ ਪ੍ਰਧਾਨ ਮੰਤਰੀ ਮੋਦੀ ਵੀ ਪ੍ਰਭਾਵਿਤ ਹਨ। ਸੰਧੂ ਨੇ ਜਿੱਥੇ ਇੰਨੇ ਵੱਡੇ ਅਹੁਦਿਆਂ 'ਤੇ ਪਹੁੰਚ ਕੇ ਅੰਮ੍ਰਿਤਸਰ ਨੂੰ ਮਸ਼ਹੂਰ ਕੀਤਾ, ਉੱਥੇ ਹੀ ਅੱਜ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਆਪਣੇ ਸ਼ਹਿਰ ਅੰਮ੍ਰਿਤਸਰ ਦੇ ਵਿਸ਼ਵ ਪੱਧਰੀ ਵਿਕਾਸ ਲਈ ਇਕ ਮੁਕੰਮਲ ਰੂਪ-ਰੇਖਾ ਅਤੇ ਵਿਜ਼ਨ ਲੈ ਕੇ ਆਏ ਹਨ, ਜਿਸ ਸਦਕਾ ਆਉਣ ਵਾਲੇ ਭਵਿਖ 'ਚ ਅੰਮ੍ਰਿਤਸਰ ਨੂੰ ਕਈ ਵੱਡੇ ਪ੍ਰਾਜੈਕਟ ਮਿਲਣਗੇ। ਵਿਕਾਸ ਅਤੇ ਸਾਫ਼ ਸਫ਼ਾਈ ’ਚ ਅੰਮ੍ਰਿਤਸਰ ਇੰਦੌਰ ਦਾ ਮੁਕਾਬਲਾ ਕਰ ਸਕਦਾ ਹੈ। ਅਜਿਹੀ ਤਰੱਕੀ ਜਿਸ ਦਾ ਅੰਮ੍ਰਿਤਸਰ ਸੱਚਮੁੱਚ ਹੱਕਦਾਰ ਹੈ।
ਟਰੱਸਟ ਦੇ ਚੇਅਰਮੈਨ ਮਨੋਹਰ ਸਿੰਘ ਸੈਣੀ ਨੇ ਕਿਹਾ ਕਿ ਸ. ਸੰਧੂ ਦਾ ਅੰਮ੍ਰਿਤਸਰ ਦੇ ਵਿਸ਼ਵ ਪੱਧਰੀ ਵਿਕਾਸ ਲਈ ਸੰਸਦ ਮੈਂਬਰ ਬਣਨਾ ਜ਼ਰੂਰੀ ਹੈ। ਇਸ ਲੋਕ ਸਭਾ ਚੋਣ 2024 ਵਿੱਚ ਸੰਧੂ ਦੀ ਜਿੱਤ ਅੰਮ੍ਰਿਤਸਰ ਦੇ ਆਰਥਿਕ ਵਿਕਾਸ ਨੂੰ ਨਵੇਂ ਖੰਭ ਲਾ ਸਕਦੀ ਹੈ, ਅੰਮ੍ਰਿਤਸਰ ਦੀ ਗੁਆਚੀ ਹੋਈ ਸ਼ਾਨ ਨੂੰ ਬਹਾਲ ਕਰ ਸਕਦੀ ਹੈ ਜੋ ਇੱਕ ਵਪਾਰਕ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਅੱਜ ਸਵਾਲ ਸਿਰਫ਼ ਸੰਧੂ ਦੀ ਦੂਰਅੰਦੇਸ਼ੀ ਅਤੇ ਸਾਰਥਿਕ ਸੋਚ ਨਾਲ ਅੰਮ੍ਰਿਤਸਰ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ। ਇਹ ਚੋਣ ਵੀ ਆਰਥਿਕ ਤਰੱਕੀ ਦੇ ਲਿਹਾਜ਼ ਨਾਲ ਅੰਮ੍ਰਿਤਸਰ ਦੀ ਹੋਂਦ ਨੂੰ ਕਾਇਮ ਰੱਖਣ ਅਤੇ ਅੰਮ੍ਰਿਤਸਰ ਦੇ ਖ਼ੁਸ਼ਹਾਲ ਭਵਿੱਖ ਲਈ ਤਰਨਜੀਤ ਸਿੰਘ ਸੰਧੂ ਦਾ ਸਾਥ ਦੇਣ ਅਤੇ ਮਿਲ ਕੇ ਲੜਨ ਦੀ ਵਾਰੀ ਹੈ।
ਇਸ ਮੌਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਰਤ ਇੱਕ ਵਿਕਸਤ ਭਾਰਤ ਦੇ ਰੂਪ ’ਚ ਸਾਹਮਣੇ ਆਵੇਗਾ।  ਅਸੀਂ ਬਹੁਤ ਸਾਰੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੁਆਰਾ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਭਾਰਤ ’ਚ ਜੋ ਵਿਕਾਸ ਹੋ ਰਿਹਾ ਹੈ ਉਹ ਅੰਮ੍ਰਿਤਸਰ ਵਿਚ ਵੀ ਹੋਵੇਗਾ। ਉਨ੍ਹਾਂ ਅੰਮ੍ਰਿਤਸਰ ਦੇ ਵਿਕਾਸ  ਲਈ ਭਾਜਪਾ ਨੂੰ ਵੋਟ ਦੇਣ ਅਤੇ ਕਮਲ ਦੇ ਫੁੱਲ ’ਤੇ ਮੋਹਰਾਂ ਲਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਚੰਦਰ ਮੋਹਨ ਸੈਣੀ, ਹਰਵਿੰਦਰ ਸੰਧੂ ਪ੍ਰਧਾਨ ਭਾਜਪਾ ਅੰਮ੍ਰਿਤਸਰ, ਸੁਰਿੰਦਰ ਸਿੰਘ, ਡਾ. ਤੇਜ਼ ਪ੍ਰਕਾਸ਼, ਡਾ. ਕੁਲਜੀਤ ਸਿੰਘ ਔਜਲਾ, ਪ੍ਰਭਜੋਤ ਸਿੰਘ ਰਾਜਕੁਮਾਰ ਸੈਣੀ, ਜੁਝਾਰ ਸਿੰਘ ਸੈਣੀ, ਮਨਜੀਤ ਸਿੰਘ ਸੈਣੀ ਵੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.