ਤਾਜਾ ਖਬਰਾਂ
ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਵਿਚ ਅੰਦਰੂਨੀ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਇਸਦੇ ਸਿੱਟੇ ਵਜੋਂ ਸਕੱਤਰ, ਜਨਰਲ ਸਕੱਤਰ, 3 ਕੌਂਸਲਰਾਂ ਅਤੇ ਇੱਥੋਂ ਤੱਕ ਕਿ ਮਹਿਲਾ ਕਾਂਗਰਸ ਦੀ ਪ੍ਰਧਾਨ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਵਾਲਿਆਂ ਵਿੱਚ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ, ਨਗਰ ਨਿਗਮ ਦੇ ਕੌਂਸਲਰ ਗੁਰਪ੍ਰੀਤ ਗਾਬੀ, ਸਚਿਨ ਗਾਲਵ, ਨਿਰਮਲਾ ਦੇਵੀ ਸ਼ਾਮਲ ਹਨ। ਕਾਂਗਰਸ ਦੇ ਬੁਲਾਰੇ ਨਸੀਬ ਜਾਖੜ, ਰਾਜੀਵ ਸ਼ਰਮਾ, ਅਨਵਰ ਉਲ ਹੱਕ, ਵਿਨੋਦ ਸ਼ਰਮਾ, ਮੁਕੇਸ਼ ਰਾਏ, ਦਿਲਾਵਰ ਤੋਂ ਇਲਾਵਾ ਪਾਰਟੀ ਦੇ ਕੁੱਲ 36 ਲੋਕਾਂ ਨੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ।
ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਉਹ ਕਾਂਗਰਸ ਪ੍ਰਧਾਨ ਲੱਕੀ ਦੀ ਕਾਰਜਸ਼ੈਲੀ ਤੋਂ ਖੁਸ਼ ਨਹੀਂ ਹਨ ਅਤੇ ਕਾਂਗਰਸ ਵਿੱਚ ਅਹਿਮ ਅਹੁਦਿਆਂ ’ਤੇ ਕਾਬਜ਼ ਇਨ੍ਹਾਂ ਵਿਅਕਤੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਹ ਸੈਕਟਰ 15 ਸਥਿਤ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਦੇ ਘਰ ਮੀਟਿੰਗ ਕਰ ਰਹੇ ਹਨ।
Get all latest content delivered to your email a few times a month.