ਤਾਜਾ ਖਬਰਾਂ
.
ਜਾਪਾਨ ਅਤੇ ਤਾਇਵਾਨ ਵਿੱਚ ਬੁੱਧਵਾਰ (3 ਅਪ੍ਰੈਲ) ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.2 ਮਾਪੀ ਗਈ ਹੈ। ਇਸ ਭੂਚਾਲ ਤੋਂ ਬਾਅਦ ਤਾਈਵਾਨ ਅਤੇ ਜਾਪਾਨ 'ਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਇਹ ਵੀ ਦੱਸਣ ਯੋਗ ਹੈ ਕਿ ਹੁਣ ਇਸ ਸਮੇਂ ਤਾਈਵਾਨ ਦੇ ਵਿੱਚ ਰਾਤ ਹੈ! ਦਿਨ ਚੜੇ ਤੋਂ ਪਤਾ ਚੱਲੇਗਾ ਕਿ ਤੁਸੀਂ ਦੇਖੋਗੇ ਕਿੱਥੇ ਕਿੱਥੇ ਤਬਾਹੀ ਹੋਈ ਹੈ ਇਹ ਵੀ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਇਮਾਰਤਾ ਡਿੱਗਣ ਦੀ ਗੱਲ ਆਈ ਹੈ ਉਸ ਤੋਂ ਇਹ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ ਕਿ ਮੌਤਾਂ ਦੀ ਤਬਾਹੀ ਜਿਆਦਾ ਹੋ ਸਕਦੀ ਹੈ।
Get all latest content delivered to your email a few times a month.