ਤਾਜਾ ਖਬਰਾਂ
.
ਪੰਜਾਬ ਦੇ ਬਹੁਤ ਸਾਰੇ ਨੌਜਵਾਨ ਪੜ੍ਹਨ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਸਭ ਤੋਂ ਜ਼ਿਆਦਾ ਨੌਜਵਾਨ ਕੈਨੇਡਾ ਵਰਗੇ ਵੱਡੇ ਦੇਸ਼ਾਂ 'ਚ ਜਾਂਦੇ ਹਨ ਪਰ ਉਥੇ ਜਾ ਕੇ ਪੜ੍ਹਾਈ ਦੇ ਨਾਲ-ਨਾਲ ਉੱਚ ਮੁਕਾਮ ਹਾਸਲ ਕਰਨ ਵਾਲੇ ਵਿਰਲੇ ਹੀ ਨੌਜਵਾਨ ਸਾਹਮਣੇ ਆ ਰਹੇ ਹਨ । ਕਾਮਯਾਬੀ ਦੀ ਮਿਸਾਲ ਪੰਜਾਬ ਦੇ ਪਿੰਡ ਬੱਸੀਗੁੱਜਰਾਂ ਦੇ ਵਸਨੀਕ ਭਜਨ ਲਾਲ ਰਿਟਾਇਰਡ ਏ. ਐੱਸ. ਆਈ. ਦੇ ਸਪੁੱਤਰ ਜਸ਼ਨ ਚੌਧਰੀ ਨੇ ਕਾਇਮ ਕਰ ਦਿੱਤੀ ਹੈ, ਜੋ ਕੈਨੇਡਾ ਪੁਲਸ ਵਿਚ ਭਰਤੀ ਹੋ ਗਿਆ ਹੈ। ਦੱਸ ਦੇਈਏ ਕਿ ਨੌਜਵਾਨ ਜਸ਼ਨ ਚੌਧਰੀ ਨੇ ਜਾਣ ਤੋਂ ਪਹਿਲਾਂ ਕੈਨੇਡਾ 'ਚ ਪੜ੍ਹਾਈ ਕਰਨ ਦੇ ਨਾਲ-ਨਾਲ ਕੈਨੇਡਾ ਪੁਲਸ 'ਚ ਭਰਤੀ ਹੋਣ ਦਾ ਟੀਚਾ ਮਿੱਥਿਆ ਸੀl ਨੌਜਵਾਨ ਨੇ ਆਪਣੀ ਸਖ਼ਤ ਮਿਹਨਤ ਨਾਲ ਕੈਨੇਡਾ ਪੁਲਸ 'ਚ ਭਰਤੀ ਹੋ ਕੇ ਜਿੱਥੇ ਆਪਣੇ ਟੀਚੇ ਨੂੰ ਪੂਰਾ ਕੀਤਾ ਹੈ, ਉਥੇ ਹੀ ਉਸ ਨੇ ਆਪਣੇ ਮਾਤਾ-ਪਿਤਾ, ਪੰਜਾਬ ਅਤੇ ਪਿੰਡ ਦਾ ਨਾਂ ਵੀ ਰੌਸ਼ਨ ਕਰ ਦਿੱਤਾ ਹੈ। ਨੌਜਵਾਨ ਜਸ਼ਨ ਚੌਧਰੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਸ਼ੁਰੂ ਤੋਂ ਹੀ ਮਿਹਨਤੀ ਅਤੇ ਸਰਵਪੱਖੀ ਹੈ ਅਤੇ ਸਮੂਹ ਪਰਿਵਾਰ ਤੇ ਪਿੰਡ ਨੂੰ ਜਸ਼ਨ ਚੌਧਰੀ ਦੇ ਇਸ ਮੁਕਾਮ 'ਤੇ ਬਹੁਤ ਹੀ ਮਾਨ ਹੈ।
Get all latest content delivered to your email a few times a month.