IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਮਨੋਰੰਜਨ, ਟੀਵੀ ਸ਼ੋਅ 'ਉਡਾਨ' ਫੇਮ ਕਲਿਆਣੀ ਦਾ ਹੋਇਆ ਦਿਹਾਂਤ, ਲੰਬੇ ਸਮੇਂ...

ਟੀਵੀ ਸ਼ੋਅ 'ਉਡਾਨ' ਫੇਮ ਕਲਿਆਣੀ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸੀ ਬਿਮਾਰ

Admin User - Feb 16, 2024 04:20 PM
IMG

..

ਅੰਮ੍ਰਿਤਸਰ : 80-90 ਦੇ ਦਹਾਕੇ 'ਚ ਦੂਰਦਰਸ਼ਨ ਦੇ ਮਸ਼ਹੂਰ ਸੀਰੀਅਲ 'ਉਡਾਨ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਅਭਿਨੇਤਰੀ ਕਵਿਤਾ ਚੌਧਰੀ ਨਹੀਂ ਰਹੇ। ਸ਼ੁੱਕਰਵਾਰ ਨੂੰ 62 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਵਿਖੇ ਕੀਤਾ ਗਿਆ।

ਕਵਿਤਾ ਚੌਧਰੀ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਆਪਣੀ ਜ਼ਿੰਦਗੀ ਦਾ ਆਖਰੀ ਹਿੱਸਾ ਵੀ ਅੰਮ੍ਰਿਤਸਰ ਵਿਚ ਹੀ ਬਿਤਾਉਣਾ ਚਾਹੁੰਦੀ ਸੀ। ਇਸ ਲਈ, ਉਸਨੇ ਸਾਲ 2018 ਵਿੱਚ ਮਾਨਾਂਵਾਲਾ ਵਿੱਚ ਇੱਕ ਘਰ ਖਰੀਦਿਆ। ਉਦੋਂ ਤੋਂ ਉਹ ਇੱਥੇ ਰਹਿ ਰਹੀ ਸੀ। ਕੈਂਸਰ ਕਾਰਨ ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਪਾਰਵਤੀ ਦੇਵੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਕਵਿਤਾ ਚੌਧਰੀ ਨੇ ਵੀਰਵਾਰ ਦੇਰ ਰਾਤ ਇਸੇ ਹਸਪਤਾਲ ਵਿੱਚ ਇਲਾਜ ਦੌਰਾਨ ਆਖਰੀ ਸਾਹ ਲਿਆ। ਕਵਿਤਾ ਚੌਧਰੀ ਦਾ ਸਸਕਾਰ ਉਸ ਦੇ ਭਰਾ ਕਪਿਲ ਚੌਧਰੀ ਨੇ ਕੀਤਾ। ਉਸ ਦੇ ਸਹਾਇਕ ਅਜੈ ਨੇ ਵੀ ਉਸ ਦਾ ਸਾਥ ਦਿੱਤਾ। ਇਸ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਡਾ: ਰਾਜ ਕੁਮਾਰ ਵੀ ਪਹੁੰਚੇ। ਕਵਿਤਾ ਦੀ ਮੌਤ ਨਾਲ ਬਾਲੀਵੁੱਡ ਅਤੇ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.