ਤਾਜਾ ਖਬਰਾਂ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਛੇਹਰਟਾ ਇਲਾਕੇ 'ਚ ਸਵੇਰੇ ਕੁਝ ਸ਼ਰਾਰਤੀ ਅਨਸਰਾਂ ਨੇ ਪ੍ਰਭਾਤ ਫੇਰੀ ਚ ਹਿੱਸਾ ਲੈ ਰਹੀਆਂ ਔਰਤਾਂ ਨਾਲ ਪਹਿਲਾਂ ਛੇੜਛਾੜ ਕੀਤੀ, ਫਿਰ ਸ਼ਿਕਾਇਤ ਕਰਨ ਗਏ ਲੋਕਾਂ ਦਾ ਪਿੱਛਾ ਕੀਤਾ ਅਤੇ ਕੌਂਸਲਰ ਦੇ ਘਰ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਮਾਮਲਾ ਦਰਜ ਕਰਵਾਉਣ ਲਈ ਸੜਕਾਂ ਜਾਮ ਕਰ ਦਿੱਤੀਆਂ ਕੌਂਸਲਰ ਦੇ ਪਤੀ ਰਮਨ ਕੁਮਾਰ ਰੰਮੀ ਨੇ ਦੱਸਿਆ ਕਿ ਹਨੂੰਮਾਨ ਮੰਦਿਰ ਛੇਹਰਟਾ ਦੀ ਤਰਫੋਂ ਸਵੇਰ ਦੇ ਪ੍ਰਭਾਤਫੇਰੀ ਵਿੱਚ ਛੇੜਛਾੜ ਕੀਤੀ ਗਈ। ਜਿਸ ਤੋਂ ਬਾਅਦ ਜਦੋਂ ਲੋਕ ਸ਼ਿਕਾਇਤ ਕਰਨ ਉਸ ਕੋਲ ਆਏ ਤਾਂ ਉਨ੍ਹਾਂ ਨੇ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਾਰਿਆਂ ਨੇ ਅੰਦਰ ਜਾ ਕੇ ਆਪਣੀ ਜਾਨ ਬਚਾਈ।
ਗੁੱਸੇ ਵਿੱਚ ਆਏ ਲੋਕਾਂ ਨੇ ਛੇਹਰਟਾ ਰੋਡ ਜਾਮ ਕਰ ਦਿੱਤਾ। ਰੋਡ 'ਤੇ ਹੀ ਕੀਰਤਨ ਕਰਨ ਲੱਗ ਪਏ। ਇਸ ਤੋਂ ਬਾਅਦ ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਉਨ੍ਹਾਂ ਨੂੰ ਸੜਕ ਤੋਂ ਚੁੱਕ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਪਰ ਲੋਕ ਕੇਸ ਦਰਜ ਕਰਨ ’ਤੇ ਅੜੇ ਰਹੇ। ਆਖਿਰਕਾਰ ਪੁਲਿਸ ਨੇ ਬਿੱਲਾ ਨਾਮ ਦੇ ਨੌਜਵਾਨ ਨੂੰ ਰਾਊਂਡਅੱਪ ਕਰ ਲਿਆ ਅਤੇ ਹੋਰ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਿਸ ਅਨੁਸਾਰ ਪੀੜਤਾਂ ਵੱਲੋਂ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਜਲਦੀ ਹੀ ਸੀਸੀਟੀਵੀ ਦੀ ਮਦਦ ਨਾਲ ਉਨ੍ਹਾਂ ਦੀ ਪਛਾਣ ਕਰ ਲਈ ਜਾਵੇਗੀ। ਦੋਸ਼ੀਆਂ ਨੂੰ ਛੱਡਿਆ ਨਹੀਂ ਜਾਵੇਗਾ।
Get all latest content delivered to your email a few times a month.