ਤਾਜਾ ਖਬਰਾਂ
ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰੁਸ਼ਬਦਰਤਨਾਕਰ ਮਹਾਨ ਕੋਸ਼ ਸਬੰਧੀ ਫ਼ੈਸਲਾ ਲਿਆ ਗਿਆ ਹੈ ਕਿ ਯੂਨੀਵਰਸਿਟੀ ਦੀ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਉਪਲਬਧ 1930 ਵਿੱਚ ਛਪੇ ਮਹਾਨ ਕੋਸ਼ ਦੀ ਕਾਪੀ ਨੂੰ ਮੁੱਖ ਸਰੋਤ ਮੰਨਦਿਆਂ ਇਸੇ ਆਧਾਰ 'ਤੇ ਹੀ ਸੋਧ ਦਾ ਕੰਮ ਕੀਤਾ ਜਾਵੇਗਾ। ਪਹਿਲਾਂ ਵੀ ਇਸੇ ਕਾਪੀ ਨੂੰ ਮੁੱਖ ਸਰੋਤ ਮੰਨਿਆ ਗਿਆ ਸੀ। ਹੁਣ ਵੀ ਇਸੇ ਆਧਾਰ 'ਤੇ ਹੀ ਸੋਧ ਦਾ ਕੰਮ ਕੀਤਾ ਜਾਵੇਗਾ।
ਯੂਨੀਵਰਸਿਟੀ ਗੈਸਟ ਹਾਊਸ ਵਿਖੇ ਮੰਗਲਵਾਰ ਨੂੰ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਦੀ ਪ੍ਰਧਾਨਗੀ ਹੇਠ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਗਏ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰੁਸ਼ਬਦਰਤਨਾਕਰ ਮਹਾਨ ਕੋਸ਼ ਸਬੰਧੀ ਇਕੱਤਰਤਾ ਹੋਈ ਜਿਸ ਵਿੱਚ ਡੀਨ, ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਪ੍ਰੋ. ਜਸਵਿੰਦਰ ਸਿੰਘ ਬਰਾੜ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਡਾ. ਪਰਮਿੰਦਰਜੀਤ ਕੌਰ, ਪ੍ਰਾਜੈਕਟ ਕੋਆਰਡੀਨੇਟਰ ਪ੍ਰੋ. ਧਨਵੰਤ ਕੌਰ ਤੋਂ ਇਲਾਵਾ ਮੇਜਰ ਏਪੀ ਸਿੰਘ, ਪ੍ਰੋ. ਹਰਪਾਲ ਸਿੰਘ ਪੰਨੂ, ਡਾ. ਜੋਗਾ ਸਿੰਘ, ਡਾ. ਓਪੀ ਵਿਸ਼ਸ਼ਟ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਇਕਬਾਲ ਸਿੰਘ ਗੋਦਾਰਾ, ਪ੍ਰੋ. ਸੁਖਵਿੰਦਰ ਕੌਰ ਬਾਠ ਮੈਂਬਰ ਹਾਜ਼ਰ ਹੋਏ।
ਇਸ ਇਕੱਤਰਤਾ ਵਿੱਚ ਮਹਾਨ ਕੋਸ਼ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮਹਾਨ ਕੋਸ਼ ਦੇ ਹਰ ਪੱਖ ਅਤੇ ਤੱਥ ਨੂੰ ਸਮਝਦਿਆਂ ਹੋਇਆਂ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਗੁਰੁਸ਼ਬਦਰਤਨਾਕਰ ਮਹਾਨ ਕੋਸ਼ ਸਬੰਧੀ ਇਹ ਫ਼ੈਸਲਾ ਲਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਪਏ 1930 ਦੌਰਾਨ ਛਪੇ ਮਹਾਨ ਕੋਸ਼ ਦੀ ਕਾਪੀ ਨੂੰ ਹੀ ਮੁੱਖ ਸਰੋਤ ਮੰਨਿਆ ਗਿਆ ਸੀ। ਹੁਣ ਵੀ ਇਸੇ ਆਧਾਰ 'ਤੇ ਹੀ ਸੋਧ ਦਾ ਕੰਮ ਕੀਤਾ ਜਾਵੇਗਾ।
Get all latest content delivered to your email a few times a month.