ਤਾਜਾ ਖਬਰਾਂ
.
ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ 6 ਜੁਲਾਈ ਤੋਂ ਨੌਜਵਾਨ ਖਿਡਾਰੀਆਂ ਨਾਲ ਪੰਜ ਮੈਚਾਂ ਦੀ ਸੀਰੀਜ਼ ਲਈ ਜ਼ਿੰਬਾਬਵੇ ਜਾਵੇਗੀ। ਇਹ ਐਲਾਨ ਜ਼ਿੰਬਾਬਵੇ ਕ੍ਰਿਕਟ ਬੋਰਡ ਨੇ ਕੀਤਾ। ਇਹ ਸੀਰੀਜ਼ ਵੈਸਟਇੰਡੀਜ਼ ਅਤੇ ਅਮਰੀਕਾ 'ਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਤੋਂ ਤੁਰੰਤ ਬਾਅਦ ਆਯੋਜਿਤ ਕੀਤੀ ਜਾਵੇਗੀ। ਹਾਲਾਂਕਿ ਇਸ ਸੀਰੀਜ਼ 'ਚ ਭਾਰਤ ਦੇ ਮੁੱਖ ਖਿਡਾਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਬਹੁਤ ਘੱਟ ਹੈ।
ਸੀਰੀਜ਼ ਦੇ ਸਾਰੇ ਪੰਜ ਮੈਚ 6, 7, 10, 13 ਅਤੇ 14 ਜੁਲਾਈ ਨੂੰ ਹਰਾਰੇ ਸਪੋਰਟਸ ਕਲੱਬ ਵਿਖੇ ਖੇਡੇ ਜਾਣਗੇ। ਇਹ ਸੀਰੀਜ਼ ਹਰਾਰੇ 'ਚ ਖੇਡੀ ਜਾਵੇਗੀ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ, "ਬੀਸੀਸੀਆਈ ਨੇ ਹਮੇਸ਼ਾ ਵਿਸ਼ਵ ਕ੍ਰਿਕਟ ਭਾਈਚਾਰੇ ਵਿੱਚ ਯੋਗਦਾਨ ਪਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਅਸੀਂ ਸਮਝਦੇ ਹਾਂ ਕਿ ਇਹ ਜ਼ਿੰਬਾਬਵੇ ਦੇ ਮੁੜ ਨਿਰਮਾਣ ਦਾ ਸਮਾਂ ਹੈ ਅਤੇ ਇਸ ਸਮੇਂ ਜ਼ਿੰਬਾਬਵੇ ਕ੍ਰਿਕਟ ਨੂੰ ਸਾਡੇ ਸਮਰਥਨ ਦੀ ਜ਼ਰੂਰਤ ਹੈ।
ਭਾਰਤ ਦੌਰੇ 'ਤੇ ਉਤਸ਼ਾਹ ਜ਼ਾਹਰ ਕਰਦਿਆਂ ਜ਼ੈੱਡਸੀ ਦੇ ਪ੍ਰਧਾਨ ਤਵੇਂਗਵਾ ਮੁਕੁਹਲਾਨੀ ਨੇ ਕਿਹਾ, "ਅਸੀਂ ਜੁਲਾਈ ਵਿੱਚ ਟੀ -20 ਅੰਤਰਰਾਸ਼ਟਰੀ ਸੀਰੀਜ਼ ਲਈ ਭਾਰਤ ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਿਤ ਹਾਂ। ਇਸ ਸਾਲ ਘਰੇਲੂ ਮੈਦਾਨ 'ਤੇ ਇਹ ਸਾਡਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਆਕਰਸ਼ਣ ਹੋਵੇਗਾ।
Get all latest content delivered to your email a few times a month.