IMG-LOGO
ਹੋਮ ਸਿੱਖਿਆ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਮਨਾਇਆ ਵਿਸ਼ਵ ਜਲਗਾਹਾਂ ਦਿਵਸ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਮਨਾਇਆ ਵਿਸ਼ਵ ਜਲਗਾਹਾਂ ਦਿਵਸ

Admin User - Feb 02, 2024 03:18 PM
IMG

ਕਪੂਰਥਲਾ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਜਲਗਾਹਾਂ ਨੂੰ ਬਚਾਉਣ ਤੇ ਸਥਾਈ ਬਣਾਉਣ ਲਈ ਉਤਸ਼ਾਹ ਪੈਦਾ ਕਰਨ ਦੇ ਆਸ਼ੇ ਨਾਲ ਵਿਸ਼ਵ ਜਲਗਾਹਾਂ ਦਿਵਸ ਮਨਾਇਆ ਗਿਆ। ਵਿਸ਼ਵ ਜਲਗਾਹਾਂ ਦਿਵਸ ਹਰ ਸਾਲ 2 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ ਇਹ ਦਿਨ 1971 ਵਿਚ ਹੋਏ ਰਾਮਸਰ ਸਮਝੌਤੇ ਨੂੰ ਅਮਲ ਵਿਚ ਲਿਆਉਣ ਦੀ ਯਾਦ ਨੂੰ ਤਾਜਾ ਕਰਵਾਉਂਦਾ ਹੈ। ਇਹ ਪ੍ਰੋਗਰਾਮ “ ਮਨੁੱਖੀ ਤੰਦਰੁਸਤੀ ਤੇ ਜਲਗਾਹਾਂ” ਵਿਸ਼ੇ ਤੇ ਕੇਂਦਰਿਤ ਰਿਹਾ ਅਤੇ ਇਸ ਮੌਕੇ  ਪੰਜਾਬ ਭਰ ਦੇ ਵੱਖ—ਵੱਖ ਜ਼ਿਲਿਆਂ ਤੋਂ 200 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।   
 ਇਸ ਮੌਕੇ ਸਾਇੰਸ ਸਿਟੀ ਦੀ ਸਾਬਕਾ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਜੋ 1988 ਤੋਂ ਜਲਗਾਹਾਂ ਤੇ ਕੰਮ ਕਰ ਰਹੇ  ਨੇ  ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ  ਆਪਣੇ ਸੰਬੋਧਨ ਵਿਚ ਜਲਗਾਹਾਂ ਦੀ ਸੁਰੱਖਿਆ ਤੇ ਜ਼ੋਰ ਦਿੰਦਿਆ ਕਿਹਾ ਕਿ ਹਾਲੇ ਵੀ  ਜਲਗਾਹਾਂ ਦੀ ਬਹਾਲੀ ਤੇ ਪੁਨਰ ਸਿਰਜਣਾ ਸੰਭਵ ਹੈ, ਇਸ ਦਾ ਪਤਾ ਸਾਨੂੰ ਬਾਅਦ ਵਿਚ ਲੱਗੇਗਾ, ਜਦੋਂ ਬਹੁਤ ਦੇਰ ਹੋ ਜਾਵੇਗੀ। ਡਾ. ਜੈਰਥ ਨੇ ਜਲਗਾਹਾਂ ਦੀ ਮਹਹੱਤਾ ਤੇ ਚਾਨਣਾ ਪਾਉਂਦਿਆ ਕਿਹਾ ਕਿ ਇਹ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਅਹਿਮ ਅੰਗ ਹਨ, ਜਿੱਥੇ  ਜਲਵਾਯੂ ਪਰਿਵਰਤਨ ਨੂੰ ਘਟਾਉਣ ਲਈ ਕਾਰਬਨ ਡਾਈਅਕਸਾਈਡ ਨੂੰ ਸਟੋਰ ਕਰਨ, ਖੇਤੀਬਾੜੀ, ਮੱਛੀ ਪਾਲਣ,ਸੈਰ—ਸਪਾਟਾ ਦੇ ਸਥਾਨਾਂ ਲਈ  ਜਗਲਾਹਾਂ ਦੀ ਅਹਿਮ ਭੂਮਿਕਾ ਹੈ, ਉੱਥੇ ਹੀ ਜੈਵਿਕ ਵਿਭਿੰਨਤਾਂ ਖਾਸ ਕਰਕੇ ਪ੍ਰਵਾਸੀ ਪੰਛੀਆਂ ਦੇ ਅਵਾਸ ਲਈ ਇਹਨਾਂ ਤੋਂ ਬਿਨ੍ਹਾਂ ਕੋਈ ਹੋਰ ਢੁਕਵੀ ਥਾਂ ਨਹੀਂ ਹੋ ਸਕਦੀ। ਇਹਨਾਂ ਤੋਂ ਇਲਾਵਾ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਵਿਚ ਵੀ ਇਹਨਾਂ ਦਾ ਅਹਿਮ ਰੋਲ ਹੈ ਜਿਵੇਂ ਕਿ ਹੜਾਂ ਦੇ ਪਾਣੀ ਨੂੰ ਰੋਕਣ ਲਈ ਇਹ ਕੁਦਰਤੀ ਪ੍ਰਤੀਰੋਧ ਦੇ ਤੌਰ ਤੇ ਵੀ ਕੰਮ ਕਰਦੀਆਂ ਹਨ।ਇਸੇ ਤਰ੍ਹਾਂ ਹੀ ਸਮੁੰਦਰੀ ਤੱਟਾਂ ਦੀ ਰਾਖੀ ਦੇ ਨਾਲ—ਨਾਲ ਵਿਚ ਵੀ ਇਹਨਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਜਲ ਸਰੋਤਾਂ ਪੱਖੋਂ ਪੰਜਾਬ ਬਹੁਤ ਅਮੀਰ ਹੈ, ਇੱਥੇ ਰਾਮਸਰ ਦੇ ਅਧੀਨ ਆਉਂਦੀਆਂ ਛੇ  ਕੌਮਾਂਤਰੀ ਪੱਧਰ ਦੀਆਂ   ਜਲਗਾਹਾਂ ਮੌਜੂਦ ਹਨ ਅਤੇ ਇਹਨਾਂ ਤੋਂ ਇਲਾਵਾ ਬਹੁਤ ਸਾਰੀਆ ਕੌਮੀ ਅਤੇ ਰਾਜ ਪੱਧਰੀ ਮਹਹੱਤਾ ਵਾਲੀਆਂ ਜਲਗਾਹਾਂ ਵੀ ਹਨ। ਉਨ੍ਹਾਂ ਕਿਹਾ ਕਿ ਸਾਇੰਸ ਸਿਟੀ ਵਿਖੇ ਵੀ 2015 ਵਿਚ ਪੰਛੀਆਂ *ਤੇ ਆਧਾਰਤ ਗੈਲਰੀ ਵੀ ਸਥਾਪਿਤ ਕੀਤੀ ਗਈ ਹੈ, ਜਿਥੇ ਸੈਲਾਨੀ ਦਿਲਚਸਪ ਤੇ ਆਕਰਸ਼ਕ ਤਰੀਕੇ ਨਾਲ ਈਕੋਸਿਸਟਮ ਬਾਰੇ ਜਾਣਕਾਰੀ ਲੈ ਸਕਦੇ ਹਨ। 

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਵੀ ਹਾਜ਼ਰ ਸਨ,ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਅੱਜ ਦਾ ਦਿਨ ਵਾਤਾਵਰਣ ਸੰਤੁਲਨ ਲਈ ਜਲਗਾਹਾਂ ਦੀ ਭੂਮਿਕਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਸੰਭਾਲ ਪ੍ਰਤੀ ਲੋਕਾਂ  ਵਿਚ ਉਤਸ਼ਾਹਿਤ ਕਰਨ ਨੂੰ ਸਮਰਪਿਤ ਹੈ। ਇਸ ਮੌਕੇ ਤੇ ਉਨ੍ਹਾਂ ਨੇ ਸ਼ਹਿਰੀਕਰਨ, ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਤੋਂ ਜਲਗਾਹਾਂ ਨੂੰ ਪੈਦਾ ਹੋਏ ਖਤਰਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਹਨਾਂ ਚੁਣੌਤੀਆਂ ਨੂੰ ਪਛਾਣਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲਗਾਹਾਂ ਦੇ ਸਥਾਈ ਪ੍ਰਬੰਧ ਅਤੇ ਜਾਗਰੂਕਤਾ ਪੈਦਾ ਕਰਨ ਹਿੱਤ ਵਚਨਬੱਧ ਹੈ।
ਇਸ ਮੌਕੇ ਕਰਵਾਏ ਗਏ ਪੇਟਿੰਗ ਮੁਕਾਬਲੇ ਵਿਚ ਪਹਿਲਾਂ ਇਨਾਮ ਦਾਇਆਨੰਦ ਮਾਡਲ ਸਕੂਲ ਜਲੰਧਰ ਦੇ ਪਾਰਥ ਨੇ, ਦੂਜਾ ਇਨਾਮ ਆਰਮੀ ਪਬਲਿਕ ਸਕੂਲ ਕਪੂਰਥਲਾ ਦੀ ਸਾਖਸ਼ੀ ਨੇ ਦੂਜਾ ਅਤੇ ਐਮ.ਜੀ.ਐਨ ਪਬਲਿਕ ਸਕੂਲ ਜਲੰਧਰ ਦੀ ਰੀਸ਼ਿਕਾ ਸ਼ਰਮਾਂ ਦੇ ਨੇ ਤੀਸਰਾ ਇਨਾਮ ਜਿੱਤਿਆ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

IMG
Watch LIVE TV
Khabarwaale TV
Subscribe

Get all latest content delivered to your email a few times a month.