ਤਾਜਾ ਖਬਰਾਂ
.
ਲਹਿਰਾਗਾਗਾ, 29 ਜਨਵਰੀ : ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਸਾਲਾਨਾ ਸੱਭਿਆਚਾਰਕ ਸਮਾਰੋਹ 'ਜਸ਼ਨ-ਏ-ਬਚਪਨ ਕਲਾਂਜਲੀ-2024'
ਕਰਵਾਇਆ ਗਿਆ। ਇਸ ਵਾਰ ਸਮਾਰੋਹ ਦਾ ਥੀਮ 'ਵਿਸ਼ਵ ਸ਼ਾਂਤੀ ਅਤੇ ਆਪਸੀ ਭਾਈਚਾਰਾ' ਸੀ। ਬੱਚਿਆਂ ਨੇ ਆਪੋ-ਆਪਣੀਆਂ ਕਲਾਸਾਂ ਦੇ ਸਿਲੇਬਸ 'ਤੇ ਆਧਾਰਿਤ ਨਾਟਕ, ਕੋਰੀਓਗ੍ਰਾਫੀਆਂ ਅਤੇ ਗੀਤ-ਸੰਗੀਤ ਪੇਸ਼ ਕੀਤਾ। ਇਹਨਾਂ ਪੇਸ਼ਕਾਰੀਆਂ ਵਿੱਚ ਨਾਟਕ ਜਬ ਜਾਗੋ ਤਬ ਸਵੇਰਾ, ਬੁੱਕ ਦੈਟ ਸੇਵ ਦਾ ਅਰਥ, ਹਰਿ-ਹਰਿ ਕਾਕਾ, ਹੋਲੀ ਪੰਚਾਇਤ, ਇੱਕ ਬੰਦਾ ਹੁੰਦਾ ਸੀ, ਸਾਂਝੀ ਕੰਧ, ਸਿਰਜਣਾ, ਜਾਗੋ ਗ੍ਰਾਹਕ ਜਾਗੋ, ਵਾਇਟ ਹਾਊਸ, ਚੂੜੀਆਂ ਦਾ ਬਾਕਮਾਲ ਮੰਚਨ ਕੀਤਾ। ਇਹ ਨਾਟਕਾਂ ਦੀ ਤਿਆਰੀ ਲਈ ਯਸ਼ ਸੰਗਰੂਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਛੋਟੇ ਬੱਚਿਆਂ ਦੇ ਡਾਂਸ, ਮਾਡਲਿੰਗ ਅਤੇ ਫੈਂਸੀ ਡਰੈਸ ਸ਼ੋਅ,ਮਾਪਿਆਂ ਦੀ ਮਾਡਲਿੰਗ ਤੋਂ ਇਲਾਵਾ ਸੀਨੀਅਰ ਵਿਦਿਆਰਥੀਆਂ ਦੇ ਭੰਗੜਾ, ਲੁੱਡੀ ਸ਼ੰਮੀ ਨੇ ਵੀ ਚੰਗਾ ਰੰਗ ਬੰਨ੍ਹਿਆ।
ਮੁੱਖ ਮਹਿਮਾਨ ਵਜੋਂ ਪਹੁੰਚੇ
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ
ਸਿੱਖਿਆ ਅਜਿਹੀ ਵਡਮੁੱਲੀ ਦਾਤ ਹੈ,
ਜਿਸਨੂੰ ਕੋਈ ਚੁਰਾ ਨਹੀਂ ਸਕਦਾ।
ਵਿਦਿਆਰਥੀਆਂ ਨੂੰ ਹੁਣੇ ਤੋਂ ਹੀ
ਜ਼ਿੰਦਗੀ ਦੇ ਮਕਸਦ ਸਪੱਸ਼ਟ ਕਰਦਿਆਂ ਮਿਹਨਤ ਨਾਲ ਉਹਨਾਂ ਦੀ ਪ੍ਰਾਪਤੀ ਲਈ ਜੁਟ ਜਾਣਾ ਚਾਹੀਦਾ ਹੈ।
ਵਿਸ਼ੇਸ਼ ਮਹਿਮਾਨ ਵਿਧਾਇਕ ਬਰਿੰਦਰ ਕੁਮਾਰ ਗੋਇਲ ਅਤੇ ਡੀਐਸਪੀ ਦੀਪਕ ਰਾਏ ਨੇ ਸਕੂਲ ਦੀਆਂ ਵਿਦਿਅਕ, ਖੇਡ ਅਤੇ ਸੱਭਿਆਚਾਰ ਖੇਤਰ 'ਚ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਸਕੂਲ ਦੇ ਸਾਬਕਾ ਵਿਦਿਆਰਥੀਆਂ 'ਚੋਂ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਭਰਤੀ ਹੋਏ ਹਰਪ੍ਰੀਤ ਕੌਰ ਅਤੇ ਸ਼ਗਨਪ੍ਰੀਤ ਸਿੰਘ ਜਵਾਹਰਵਾਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ 10 ਸਾਲਾਂ ਤੋਂ ਉੱਪਰ ਕੰਮ ਕਰ ਚੁੱਕੇ ਅਧਿਆਪਕਾਂ ਆਸ਼ਾ ਗੋਇਲ, ਗਗਨਦੀਪ ਕੌਰ, ਮੋਨਿਕਾ ਰਾਣੀ ਅਤੇ ਚਰਨਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਉੱਘੇ ਫਿਲਮੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੇ ਦੋਵੇਂ ਦਿਨ ਸ਼ਿਰਕਤ ਕਰਦਿਆਂ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ। ਉਹਨਾਂ ਕਿਹਾ ਕਿ
ਬਚਪਨ ਦੌਰਾਨ ਹਾਸਲ ਕੀਤੇ ਗੁਣ ਹੀ ਸਾਡੇ ਜੀਵਨ ਦਾ ਆਧਾਰ ਬਣਦੇ ਹਨ।
ਇਸ ਕਰਕੇ ਬੱਚਿਆਂ ਨੂੰ ਆਪਣੀਆਂ ਰੁਚੀਆਂ ਵੇਖਦਿਆਂ ਆਪਣੇ ਭਵਿੱਖ ਨੂੰ ਸੰਵਾਰਨ ਵੱਲ ਵਧਣਾ ਚਾਹੀਦਾ ਹੈ।
ਮੰਚ ਸੰਚਾਲਨ ਮੈਡਮ ਪਿੰਕੀ ਸ਼ਰਮਾ, ਮਨਪ੍ਰੀਤ ਕੌਰ, ਜੋਤੀ, ਮੁਸਕਾਨ ਅਤੇ ਹਰਪ੍ਰੀਤ ਕੌਰ ਨੇ ਕੀਤਾ।
ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਆਪਣੇ ਫਿਨਲੈਂਡ ਅਤੇ ਜਪਾਨ ਦੇ ਵਿਦਿਅਕ ਦੌਰੇ ਬਾਰੇ ਬੋਲਦਿਆਂ ਕਿਹਾ ਕਿ
ਇਹਨਾਂ ਦੇਸ਼ਾਂ ਦੇ ਸਿਲੇਬਸ ਰਾਹੀਂ ਬੱਚਿਆਂ ਨੂੰ ਹੱਥੀਂ ਕਿਰਤ ਦਾ ਮਹੱਤਵ ਵੀ ਸਿਖਾਇਆ ਜਾਂਦਾ ਹੈ। ਉਹਨਾਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਚੈੱਸ, ਕੈਰਮ ਬੋਰਡ, ਲੁੱਡੋ ਜਾਂ ਹੋਰ ਖੇਡਾਂ ਖੇਡਦਿਆਂ ਉਹਨਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਇਸ ਨਾਲ ਬੱਚੇ ਮੋਬਾਈਲ ਦੀ ਬੇਲੋੜੀ ਵਰਤੋਂ ਤੋਂ ਦੂਰ ਤਾਂ ਹੋਣਗੇ ਹੀ, ਸਗੋਂ ਉਹਨਾਂ ਵਿਚਕਾਰ ਮੋਹ ਦੀਆਂ ਤੰਦਾਂ ਵੀ ਮਜ਼ਬੂਤ ਹੋਣਗੀਆਂ।
ਮੈਡਮ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਬਿਬਿਨ ਅਲੈਗਜ਼ੈਂਡਰ ਨੇ ਸਮਾਰੋਹ ਦੀ ਸਫਲਤਾ ਲਈ ਮਾਪਿਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Get all latest content delivered to your email a few times a month.