ਤਾਜਾ ਖਬਰਾਂ
ਚੰਡੀਗੜ੍ਹ 27 ਫ਼ਰਵਰੀ :-ਪੰਜਾਬ ਵਿਧਾਨ ਸਭਾ ਦੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 2 ਮੰਤਰੀਆਂ ਤੇ 3 ਕਾਂਗਰਸੀ ਵਿਧਾਇਕ ਦੀ ਕੋਰੋਨਾਵਾਇਰਸ ਰਿਪੋਰਟ ਪਾਜ਼ੀਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । "ਖ਼ਬਰ ਵਾਲੇ ਡਾਟਕਾਮ" ਨੂੰ ਮਿਲੀ ਜਾਣਕਾਰੀ ਅਨੁਸਾਰ ਅੱਜ ਆਈ ਰਿਪੋਰਟ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਪਾਇਲ ਤੋਂ ਕਾਂਗਰਸੀ ਵਿਧਾਇਕ ਲਖਵਿੰਦਰ ਸਿੰਘ ਲੱਖਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ ।ਜਦਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ,ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਦੀ ਰਿਪੋਰਟ ਕੋਰੋਨਾ ਵਰਸ ਪੋਜ਼ੀਟਿਵ ਰਿਪੋਰਟ ਆਈ ਸੀ ਜੋ ਕਿ ਆਪਣੇ ਘਰਾਂ ਵਿੱਚ ਹੀ ਇਕਾਂਤਵਾਸ ਹਨ ।ਇਹ ਵੀ ਦੱਸਣਾ ਹੋਵੇਗਾ ਕਿ ਇਸ ਤੋਂ ਪਹਿਲਾਂ ਦੋ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਤੇ ਦੂਜਾ ਕਾਂਗਰਸ ਦੀ ਮੁਕੇਰੀਆਂ ਤੋਂ ਵਿਧਾਇਕ ਇੰਦੂਬਾਲਾ ਵੀ ਪੋਜ਼ੀਟਿਵ ਰਿਪੋਰਟ ਆਉਣ ਕਾਰਨ ਇਕਾਂਤਵਾਸ ਚ ਹਨ । ਦੂਜੇ ਪਾਸੇ ਵਿਧਾਨ ਸਭਾ ਕਵਰ ਕਰਨ ਵਾਲੇ ਪੱਤਰਕਾਰਾਂ ਦੀ ਵੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਟੈਸਟ ਕਰਵਾਏ ਗਏ ਸਨ|
ਚਿੰਤਾ ਦੀ ਗੱਲ ਇਹ ਹੈ ਕੀ ਪੰਜਾਬ ਵਿਧਾਨ ਸਭਾ ਚ ਵਿਧਾਨਕਾਰਾਂ ਦੀ ਕਮੇਟੀ ਵਿੱਚ ਪਾਇਲ ਦੇ ਕਾਂਗਰਸੀ ਵਿਧਾਇਕ ਲਖਵਿੰਦਰ ਲੱਖਾ ਮੈਂਬਰ ਹਨ ,ਜਿਨ੍ਹਾਂ ਨੇ ਦੋ ਦਿਨ ਪਹਿਲਾਂ ਇਸ ਮੀਟਿੰਗ ਵਿੱਚ ਭਾਗ ਵੀ ਲਿਆ ਸੀ ਅਤੇ ਜਦੋਂ ਉਨ੍ਹਾਂ ਦੀ ਐਮਐਲਏ ਹੋਸਟਲ ਵਿੱਚ ਸਿਹਤ ਵਿਭਾਗ ਦੀ ਟੀਮ ਟੈਸਟ ਲਿਆ ਗਿਆ ਤਾਂ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਉਸ ਦਿਨ ਹਲਕਾ ਬੁਖਾਰ ਵੀ ਸੀ । ਹੁਣ ਇਹ ਦੇਖਣਾ ਹੋਵੇਗਾ ਕਿ ਵਿਧਾਇਕ ਲੱਖਾ ਦੇ ਸੰਪਰਕ ਚ ਆਏ ਵਿਧਾਨਕਾਰ ਕਮੇਟੀ ਦੇ ਮੈਂਬਰਾਂ ਨੂੰ ਕੁਆਰੋਟਿਨ ਕਰਕੇ ਵਿਧਾਨ ਸਭਾ ਦਾ ਸੈਨੇਟ ਵਿੱਚ ਕੀਤਾ ਜਾਵੇਗਾ ਜਾਂ ਫਿਰ ....।
Get all latest content delivered to your email a few times a month.