IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, 8 ਸਾਲ ਦੀ ਵਾਣੀਆ ਸ਼ਰਮਾ ਨੇ ਯੋਗਾ 'ਚ ਰਚਿਆ ਇਤਿਹਾਸ,...

8 ਸਾਲ ਦੀ ਵਾਣੀਆ ਸ਼ਰਮਾ ਨੇ ਯੋਗਾ 'ਚ ਰਚਿਆ ਇਤਿਹਾਸ, 18 ਵਿਸ਼ਵ ਰਿਕਾਰਡ ਬਣਾ ਕੇ ਬਣੀ ਨੌਜਵਾਨਾਂ ਲਈ ਪ੍ਰੇਰਣਾ

Admin User - Jun 21, 2026 06:45 PM
IMG

ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਇੱਕ ਅਜਿਹੀ ਨਿੱਕੀ ਪ੍ਰਤਿਭਾ ਚਰਚਾ ਦਾ ਕੇਂਦਰ ਬਣੀ ਹੋਈ ਹੈ, ਜਿਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਵਿਸ਼ਵ ਪੱਧਰ 'ਤੇ ਵੱਡੀ ਪਛਾਣ ਬਣਾਈ ਹੈ। ਸਿਰਫ਼ 8 ਸਾਲ ਦੀ ਉਮਰ ਵਿੱਚ ਵਾਣੀਆ ਸ਼ਰਮਾ ਨੇ ਯੋਗਾ ਦੇ ਖੇਤਰ ਵਿੱਚ 18 ਵਿਸ਼ਵ ਰਿਕਾਰਡ ਆਪਣੇ ਨਾਮ ਕਰਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ।

ਵਾਣੀਆ ਦੀ ਇਸ ਕਾਮਯਾਬੀ ਦੇ ਪਿੱਛੇ ਉਸਦੇ ਪਿਤਾ ਦੀ ਅਹਿਮ ਭੂਮਿਕਾ ਰਹੀ ਹੈ। ਕੋਰੋਨਾ ਮਹਾਮਾਰੀ ਦੌਰਾਨ ਜਦੋਂ ਵਾਣੀਆ ਸਿਰਫ਼ ਦੋ ਸਾਲ ਦੀ ਸੀ, ਉਸਦੇ ਪਿਤਾ ਨੇ ਉਸਨੂੰ ਯੋਗਾ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਲਗਾਤਾਰ ਅਭਿਆਸ ਅਤੇ ਪਰਿਵਾਰ ਦੇ ਸਹਿਯੋਗ ਨਾਲ ਵਾਣੀਆ ਨੇ ਉਹ ਮੁਕਾਮ ਹਾਸਲ ਕਰ ਲਿਆ, ਜਿੱਥੇ ਅੱਜ ਲੋਕ ਉਸਦੇ ਮਾਪਿਆਂ ਨੂੰ ਵੀ ਵਾਣੀਆ ਦੇ ਨਾਮ ਨਾਲ ਜਾਣਦੇ ਹਨ।

ਯੋਗਾ ਵਿੱਚ ਵਿਲੱਖਣ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਵਾਣੀਆ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕਰ ਰਹੀ ਹੈ। ਉਹ ਫਾਸਟ ਫੂਡ ਤੋਂ ਦੂਰ ਰਹਿਣ ਅਤੇ ਨਿਯਮਿਤ ਯੋਗਾ ਕਰਨ ਦਾ ਸੰਦੇਸ਼ ਦਿੰਦੀ ਹੈ। ਉਸਦੀ ਪ੍ਰਤਿਭਾ ਅਤੇ ਸਮਾਜਿਕ ਯੋਗਦਾਨ ਨੂੰ ਦੇਖਦਿਆਂ ਕਈ ਸੰਸਥਾਵਾਂ ਵੱਲੋਂ ਉਸਨੂੰ ਬ੍ਰਾਂਡ ਅੰਬੈਸਡਰ ਵੀ ਨਿਯੁਕਤ ਕੀਤਾ ਗਿਆ ਹੈ।

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਾਣੀਆ ਸ਼ਰਮਾ ਬਠਿੰਡਾ ਪਹੁੰਚੀ, ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਸਦਾ ਸਨਮਾਨ ਕੀਤਾ ਗਿਆ। ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਵਾਣੀਆ ਦੀਆਂ ਪ੍ਰਾਪਤੀਆਂ ਨਾ ਸਿਰਫ਼ ਬੱਚਿਆਂ ਸਗੋਂ ਹਰ ਵਰਗ ਦੇ ਲੋਕਾਂ ਲਈ ਪ੍ਰੇਰਣਾਦਾਇਕ ਹਨ ਅਤੇ ਉਹ ਮਿਹਨਤ, ਅਨੁਸ਼ਾਸਨ ਤੇ ਸਮਰਪਣ ਦੀ ਜੀਵੰਤ ਮਿਸਾਲ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.