IMG-LOGO
ਹੋਮ ਪੰਜਾਬ: ਬਠਿੰਡਾ ‘ਚ ਹੋਟਲ ‘ਚ ਚੱਲ ਰਿਹਾ ਦੇਹ ਵਪਾਰ ਦਾ ਜਾਲ...

ਬਠਿੰਡਾ ‘ਚ ਹੋਟਲ ‘ਚ ਚੱਲ ਰਿਹਾ ਦੇਹ ਵਪਾਰ ਦਾ ਜਾਲ ਬੇਨਕਾਬ, ਨਸ਼ਾ ਦੇ ਕੇ ਕਰਵਾਈ ਜਾਂਦੀ ਸੀ ਗੈਰਕਾਨੂੰਨੀ ਗਤੀਵਿਧੀ

Admin User - Apr 09, 2026 06:36 PM
IMG

ਬਠਿੰਡਾ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੇਹ ਵਪਾਰ ਦੇ ਇਕ ਸੁਚੱਜੇ ਜਾਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੌਰਾਨ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਕਤਵਾਲੀ ਪੁਲਿਸ ਵੱਲੋਂ ਮਾੜੇ ਅੰਸਰਾਂ ਖਿਲਾਫ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਅਮਰੀਕ ਸਿੰਘ ਰੋਡ ਸਥਿਤ ਐਲਜਰ ਨਾਮਕ ਹੋਟਲ ਵਿੱਚ ਛਾਪਾ ਮਾਰਿਆ ਗਿਆ, ਜਿੱਥੇ ਕੁਝ ਕੁੜੀਆਂ ਸ਼ੱਕੀ ਹਾਲਾਤਾਂ ਵਿੱਚ ਮਿਲੀਆਂ। ਪੁੱਛਗਿੱਛ ‘ਚ ਖੁਲਾਸਾ ਹੋਇਆ ਕਿ ਹੋਟਲ ਨੂੰ ਚਲਾ ਰਹੇ ਦੋ ਸਕੇ ਭਰਾਵਾਂ ਸਮੇਤ ਹੋਰ ਸਾਥੀਆਂ ਵੱਲੋਂ ਕੁੜੀਆਂ ਨੂੰ ਨਸ਼ੀਲੇ ਪਦਾਰਥ ਦੇ ਕੇ ਉਨ੍ਹਾਂ ਤੋਂ ਜ਼ਬਰਦਸਤੀ ਦੇਹ ਵਪਾਰ ਕਰਵਾਇਆ ਜਾਂਦਾ ਸੀ।

ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਕੁੱਲ 8 ਲੋਕ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਾਰਵਾਈ ਦੌਰਾਨ ਦੋਸ਼ੀਆਂ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਵੀ ਬਰਾਮਦ ਕੀਤੇ ਗਏ, ਜਿਸ ਵਿੱਚ ਸਚਿਨ ਉਰਫ ਕਾਕੂ ਅਤੇ ਗੁਰਮੀਤ ਸਿੰਘ ਉਰਫ ਮੋਲੀ ਕੋਲੋਂ 90-90 ਕੈਪਸੂਲ, ਨਰਿੰਦਰ ਸਿੰਘ ਕੋਲੋਂ 2100 ਅਤੇ ਮਨੀ ਕੁਮਾਰ ਕੋਲੋਂ 1200 ਸਿਗਨੇਚਰ ਕੈਪਸੂਲ ਮਿਲੇ। ਪੁਲਿਸ ਨੇ ਪੀੜਤ ਕੁੜੀਆਂ ਨੂੰ ਗਿਰੋਹ ਦੇ ਚੰਗਲ ਤੋਂ ਬਚਾ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.