ਤਾਜਾ ਖਬਰਾਂ
ਵਾਸ਼ਿੰਗਟਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਆਉਣ ਵਾਲੇ ਈਰਾਨੀ ਅਧਿਕਾਰੀਆਂ ਤੇ ਡਿਪਲੋਮੈਟਾਂ ਦੀਆਂ ਗਤੀਵਿਧੀਆਂ ‘ਤੇ ਹੋਰ ਕਸਰ ਪਾਈ ਹੈ। ਹੁਣ ਉਨ੍ਹਾਂ ‘ਤੇ ਖਰੀਦਦਾਰੀ ਸੰਬੰਧੀ ਨਵੀਆਂ ਸ਼ਰਤਾਂ ਲਗਾਈਆਂ ਗਈਆਂ ਹਨ।
ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਨਿਊਯਾਰਕ ਪਹੁੰਚਣ ਵਾਲੇ ਈਰਾਨੀ ਡਿਪਲੋਮੈਟ ਬਿਨਾਂ ਇਜਾਜ਼ਤ ਕਿਸੇ ਵੀ ਥੋਕ ਸਟੋਰ—ਜਿਵੇਂ ਕੋਸਟਕੋ—ਵਿੱਚੋਂ ਸਮਾਨ ਨਹੀਂ ਖਰੀਦ ਸਕਣਗੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਕਸਰ ਈਰਾਨੀ ਅਧਿਕਾਰੀ ਇਨ੍ਹਾਂ ਸਟੋਰਾਂ ਤੋਂ ਲਗਜ਼ਰੀ ਚੀਜ਼ਾਂ ਸਸਤੀ ਕੀਮਤਾਂ ‘ਤੇ ਖਰੀਦ ਕੇ ਵੱਡੀ ਮਾਤਰਾ ਵਿੱਚ ਆਪਣੇ ਦੇਸ਼ ਭੇਜਦੇ ਹਨ।
ਰਿਪੋਰਟਾਂ ਮੁਤਾਬਕ, ਇਹ ਅਧਿਕਾਰੀ ਘੜੀਆਂ, ਪਰਫਿਊਮ, ਗਹਿਣੇ, ਹੈਂਡਬੈਗ, ਤੰਬਾਕੂ, ਸ਼ਰਾਬ ਅਤੇ ਇਥੋਂ ਤੱਕ ਕਿ ਕਾਰਾਂ ਤੱਕ ਖਰੀਦਦੇ ਰਹੇ ਹਨ। ਅਮਰੀਕੀ ਅਧਿਕਾਰੀਆਂ ਦਾ ਦਲੀਲ ਹੈ ਕਿ ਜਦੋਂ ਈਰਾਨੀ ਲੋਕ ਆਪਣੇ ਹੀ ਦੇਸ਼ ਵਿੱਚ ਬੁਨਿਆਦੀ ਸਹੂਲਤਾਂ—ਜਿਵੇਂ ਪਾਣੀ ਅਤੇ ਬਿਜਲੀ ਦੀ ਘਾਟ—ਨਾਲ ਜੂਝ ਰਹੇ ਹਨ, ਉਸੇ ਵੇਲੇ ਉਨ੍ਹਾਂ ਦੇ ਨੇਤਾ ਵਿਦੇਸ਼ਾਂ ‘ਚ ਆਰਾਮ-ਚੈਨ ਦੀ ਖਰੀਦਦਾਰੀ ਕਰਦੇ ਹਨ।
ਨਵੇਂ ਨਿਯਮਾਂ ਅਨੁਸਾਰ, ਜੇ ਕੋਈ ਈਰਾਨੀ ਅਧਿਕਾਰੀ $1,000 ਤੋਂ ਵੱਧ ਮੁੱਲ ਦਾ ਸਮਾਨ ਜਾਂ $60,000 ਤੋਂ ਵੱਧ ਕੀਮਤ ਦੀ ਕਾਰ ਖਰੀਦਣਾ ਚਾਹੇ, ਤਾਂ ਉਸਨੂੰ ਪਹਿਲਾਂ ਅਮਰੀਕੀ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ।
ਇਸ ਤੋਂ ਪਹਿਲਾਂ ਵੀ ਟਰੰਪ ਸਰਕਾਰ ਵੱਲੋਂ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀਆਂ ਮੀਟਿੰਗਾਂ ਲਈ ਈਰਾਨੀ ਡਿਪਲੋਮੈਟਾਂ ‘ਤੇ ਵੀਜ਼ਾ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ। ਸਿਰਫ਼ ਈਰਾਨ ਹੀ ਨਹੀਂ, ਫਲਸਤੀਨੀ ਅਥਾਰਟੀ, ਸੁਡਾਨ, ਜ਼ਿੰਬਾਬਵੇ ਅਤੇ ਬ੍ਰਾਜ਼ੀਲ ਦੇ ਕਈ ਅਧਿਕਾਰੀਆਂ ਨੂੰ ਵੀ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਇਹ ਕਦਮ "ਈਰਾਨੀ ਹਕੂਮਤ ਦੀ ਅਸਲੀ ਤਸਵੀਰ" ਦੁਨੀਆ ਸਾਹਮਣੇ ਰੱਖਣ ਲਈ ਹਨ ਅਤੇ ਅਮਰੀਕਾ ਈਰਾਨ ਦੇ ਆਮ ਲੋਕਾਂ ਦੇ ਨਾਲ ਖੜ੍ਹਾ ਹੈ।
Get all latest content delivered to your email a few times a month.