ਤਾਜਾ ਖਬਰਾਂ
ਭਾਰਤ ਦਾ ਟਾਕਰਾ ਏਸ਼ੀਆ ਕਪ ਦੇ ਸੁਪਰ-4 ‘ਚ ਚਿਰ-ਪ੍ਰਤਿਦੰਦੀ ਪਾਕਿਸਤਾਨ ਨਾਲ ਹੋਣਾ ਹੈ। ਓਮਾਨ ਵਿਰੁੱਧ ਖੇਡੀ ਗਈ ਪਲੇਇੰਗ ਇਲੈਵਨ ਵਿੱਚ ਬਦਲਾਅ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਅੱਜ ਸ਼ਾਮ ਦੁਬਈ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਵਿੱਚ ਬਾਹਰ ਬਿਠਾਏ ਜਾਣ ਦੀ ਸੰਭਾਵਨਾ ਹੈ। ਉਹਨੂੰ ਸ਼ੁੱਕਰਵਾਰ ਨੂੰ ਓਮਾਨ ਵਿਰੁੱਧ ਮੈਚ ਵਿੱਚ ਮੌਕਾ ਦਿੱਤਾ ਗਿਆ ਸੀ ਪਰ ਪ੍ਰਦਰਸ਼ਨ ਖਾਸ ਨਹੀਂ ਰਿਹਾ। ਕੋਚ ਗੌਤਮ ਗੰਭੀਰ ਅਤੇ ਕਪਤਾਨ ਸੂਰਯਕੁਮਾਰ ਯਾਦਵ ਆਪਣੇ ਜਿੱਤੂ ਕੌਂਬੀਨੇਸ਼ਨ ‘ਤੇ ਵਾਪਸ ਆਉਣਾ ਚਾਹੁੰਦੇ ਹਨ। ਇਸ ਲਈ ਦੋ ਬਦਲਾਅ ਹੋਣ ਦੇ ਪੂਰੇ ਚਾਂਸ ਹਨ।
ਓਮਾਨ ਦੇ ਖ਼ਿਲਾਫ਼ ਏਸ਼ੀਆ ਕਪ ਦੇ ਆਖ਼ਰੀ ਲੀਗ ਮੈਚ ਵਿੱਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ ਗਏ ਸਨ। ਹਰਸ਼ਿਤ ਰਾਣਾ ਅਤੇ ਅਰਸ਼ਦੀਪ ਸਿੰਘ ਨੂੰ ਮੌਕਾ ਦਿੱਤਾ ਗਿਆ ਸੀ, ਜਦਕਿ ਵਰੁਣ ਚੱਕਰਵਰਤੀ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਸੀ। ਇਹ ਦੋਵੇਂ ਖਿਡਾਰੀ ਪਾਕਿਸਤਾਨ ਵਿਰੁੱਧ ਵਾਪਸੀ ਕਰਨਗੇ ਕਿਉਂਕਿ ਦੋਵੇਂ ਹੀ ਟੀਮ ਦੇ ਅਹਿਮ ਹਿੱਸੇ ਹਨ। ਕੋਚ ਗੰਭੀਰ ਬਿਨਾਂ ਕਿਸੇ ਸੰਦੇਹ ਦੇ ਉਨ੍ਹਾਂ ਨੂੰ ਉਤਾਰਣਗੇ। ਵਰੁਣ ਚੱਕਰਵਰਤੀ ਦੁਨੀਆਂ ਦੇ ਨੰਬਰ-1 T20 ਗੇਂਦਬਾਜ਼ ਹਨ, ਜਦਕਿ ਜਸਪ੍ਰੀਤ ਬੁਮਰਾਹ ਦਾ ਖੌਫ ਹਰ ਬੱਲੇਬਾਜ਼ ਦੇ ਮਨ ‘ਚ ਹੁੰਦਾ ਹੈ।
ਪਿਛਲੇ ਭਾਰਤ-ਪਾਕਿਸਤਾਨ ਮੁਕਾਬਲੇ ਵਿੱਚ ਬੁਮਰਾਹ ਨੇ 4 ਓਵਰਾਂ ਵਿੱਚ 28 ਰਨ ਦੇ ਕੇ 2 ਵਿਕਟਾਂ ਲਈਆਂ ਸਨ, ਜਦਕਿ ਵਰੁਣ ਚੱਕਰਵਰਤੀ ਨੇ 24 ਰਨ ਦੇ ਕੇ 1 ਵਿਕਟ ਹਾਸਲ ਕੀਤੀ ਸੀ। ਸਭ ਤੋਂ ਜ਼ਿਆਦਾ ਘਾਤਕ ਕੁਲਦੀਪ ਯਾਦਵ ਸਾਬਤ ਹੋਏ ਸਨ। ਇਸ ਚਾਇਨਾ ਮੈਨ ਗੇਂਦਬਾਜ਼ ਨੇ 4 ਓਵਰਾਂ ਵਿੱਚ ਸਿਰਫ਼ 18 ਰਨ ਖਰਚ ਕਰਕੇ 3 ਪਾਕਿਸਤਾਨੀ ਬੱਲੇਬਾਜ਼ਾਂ ਨੂੰ ਆਊਟ ਕੀਤਾ ਸੀ।
ਬੱਲੇਬਾਜ਼ੀ ਵਿੱਚ, ਭਾਵੇਂ ਪਿਛਲੇ ਦੋ ਮੈਚਾਂ ਵਿੱਚ ਸ਼ੁਭਮਨ ਗਿੱਲ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ, ਫਿਰ ਵੀ ਉਹਨੂੰ ਬਾਹਰ ਕਰਨ ਦੀ ਸੰਭਾਵਨਾ ਨਹੀਂ ਹੈ। ਸੰਜੂ ਸੈਮਸਨ ਦੀ ਬੱਲੇਬਾਜ਼ੀ ਕ੍ਰਮ ਨੂੰ ਦੇਖਣਾ ਦਿਲਚਸਪ ਹੋਵੇਗਾ। ਪਿਛਲੇ ਸਾਲ T20 ਇੰਟਰਨੈਸ਼ਨਲ ਵਿੱਚ ਉਹ ਓਪਨਰ ਵਜੋਂ ਤਿੰਨ ਸੈਂਕੜੇ ਲਗਾ ਚੁੱਕੇ ਹਨ। ਸ਼ੁੱਕਰਵਾਰ ਨੂੰ ਓਮਾਨ ਵਿਰੁੱਧ ਉਹਨੇ ਨੰਬਰ 3 ‘ਤੇ ਖੇਡਦਿਆਂ 45 ਗੇਂਦਾਂ ‘ਤੇ 56 ਰਨ ਬਣਾਏ ਸਨ। ਇਸ ਲਈ ਕੋਚ ਅਤੇ ਕਪਤਾਨ ਉਹਨੂੰ ਉੱਪਰ ਭੇਜ ਸਕਦੇ ਹਨ। ਹਾਰਦਿਕ ਪਾਂਡਿਆ, ਅਕਸ਼ਰ ਪਟੇਲ ਅਤੇ ਸ਼ਿਵਮ ਦੁਬੇ ਤਿੰਨ ਆਲਰਾਉਂਡਰ ਵਜੋਂ ਟੀਮ ਦਾ ਹਿੱਸਾ ਰਹਿਣਗੇ। ਕੁਲਦੀਪ ਯਾਦਵ ਦੀ ਖੇਡਣ ਨੂੰ ਲੈ ਕੇ ਕੋਈ ਸਵਾਲ ਹੀ ਨਹੀਂ ਉਠਦਾ।
ਭਾਰਤ ਦੀ ਸੰਭਾਵਿਤ ਪਲੇਇੰਗ XI:
ਅਭਿਸੇਕ ਸ਼ਰਮਾ, ਸ਼ੁਭਮਨ ਗਿੱਲ, ਸੰਜੂ ਸੈਮਸਨ (ਵਿਕਟਕੀਪਰ), ਸੂਰਯਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਸ਼ਿਵਮ ਦੁਬੇ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ
Get all latest content delivered to your email a few times a month.