IMG-LOGO
ਹੋਮ ਪੰਜਾਬ: ਹੜ ਪ੍ਰਭਾਵਿਤ ਇਲਾਕਾ ਵਾਸੀਆਂ ਲਈ ਰਹਿਣ ਬਸੇਰੇ,ਲੰਗਰ, ਦਵਾਈਆਂ ਦਾ ਤੁਰੰਤ...

ਹੜ ਪ੍ਰਭਾਵਿਤ ਇਲਾਕਾ ਵਾਸੀਆਂ ਲਈ ਰਹਿਣ ਬਸੇਰੇ,ਲੰਗਰ, ਦਵਾਈਆਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਵਰਕਰਾਂ ਨੂੰ ਦਿੱਤੀ...

Admin User - Aug 29, 2025 10:07 PM
IMG

*ਕੇਂਦਰ ਸਰਕਾਰ ਬਗੈਰ ਕਿਸੇ ਦੇਰੀ ਰਾਹਤ ਫੰਡ ਜਾਰੀ ਕਰੇ*

ਚੰੜੀਗੜ 29 ਅਗਸਤ- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਾ ਨਿਵਾਸੀਆਂ ਲਈ ਵਕਤੀ ਵਸੇਬੇ ਦੇ ਪ੍ਰਬੰਧਨ ਕਰਨ ਲਈ ਸਮੂਹ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ। ਜਾਰੀ ਬਿਆਨ ਵਿੱਚ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਵੱਡਾ ਇਲਾਕਾ ਹੜ੍ਹਾਂ ਦੀ ਮਾਰ ਹੇਠ ਹੈ। ਮੌਸਮ ਵਿਭਾਗ ਵੱਲੋਂ ਵੀ ਅਗਲੇ ਚਾਰ ਦਿਨ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਇਸ ਖਤਰੇ ਦੀ ਘੰਟੀ ਨੂੰ ਭਾਂਪਦਿਆਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਾ ਨਿਵਾਸੀਆਂ ਦੇ ਵਕਤੀ ਰੈਣ ਬਸੇਰਿਆਂ ਦਾ ਪ੍ਰਬੰਧ ਕਰਨ। ਪਿੰਡਾਂ ਦੀ ਪੰਚਾਇਤਾਂ ਨਾਲ ਮਿਲ ਕੇ ਧਰਮਸ਼ਾਲਾ ਨੂੰ ਰੈਣ ਬਸੇਰੇ ਵਜੋ ਤਿਆਰ ਕਰਵਾਉਣ, ਇਸ ਤੋਂ ਇਲਾਵਾ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਸਹਿਯੋਗ ਕਰਦੇ ਹੋਏ ਉਚਿਤ ਲੰਗਰ ਵਿਵਸਥਾ ਦਾ ਪ੍ਰਬੰਧ ਕਰਨ। ਇਸ ਦੇ ਨਾਲ ਹੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਾਜੁਕ ਸਥਿਤੀ ਨੂੰ ਵੇਖਦੇ ਹੋਏ, ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ, ਜਿਹੜੇ ਡਾਕਟਰੀ ਕਿੱਤੇ ਤੋਂ ਜਾਣੂ ਹਨ, ਓਹ ਤੁਰੰਤ ਬਣਾਏ ਜਾਣ ਵਾਲੇ ਰੈਣ ਬਸੇਰਿਆਂ ਵਿੱਚ ਆਪਣੀਆਂ ਡਾਕਟਰੀ ਸਹੂਲਤਾਂ ਨੂੰ ਸ਼ੁਰੂ ਕਰ ਦੇਣ।

ਦਫਤਰ ਤੋਂ ਜਾਰੀ ਬਿਆਨ ਵਿੱਚ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਇਸ ਸਥਿਤੀ ਵਿੱਚ ਸਭ ਤੋਂ ਵੱਡਾ ਨੁਕਸਾਨ ਪਸ਼ੂ ਧਨ ਦਾ ਹੋਇਆ ਹੈ। ਓਹਨਾ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ, ਆਪਣੇ ਤੌਰ ਤੇ ਵੀ ਅਤੇ ਆਪੋ ਆਪਣੇ ਨਗਰਾਂ ਵਿਚੋਂ ਪਸ਼ੂ ਧਨ ਲਈ ਸੁੱਕੇ ਚਾਰੇ ਦੇ ਪ੍ਰਬੰਧਨ ਕਰਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ,ਅੱਜ ਹਾਲਾਤ ਬਦ ਤੋ ਬਦਤਰ ਬਣ ਚੁੱਕੇ ਹਨ। ਤਬਾਹੀ ਦੀਆਂ ਸਾਹਮਣੇ ਆ ਰਹੀਆਂ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਸੂਬੇ ਦੀ ਵਿੱਤੀ ਸਥਿਤੀ ਨੂੰ ਵੱਡੇ ਆਰਥਿਕ ਪੈਕਜ ਤੋਂ ਬਿਨ੍ਹਾਂ ਪੂਰਾ ਨਹੀਂ ਕੀਤਾ ਜਾ ਸਕਦਾ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਪੰਜਾਬ ਸਰਕਾਰ ਪ੍ਰਭਾਵਿਤ ਇਲਾਕਿਆਂ ਲਈ ਵਿਸ਼ੇਸ਼ ਰਿਲੀਫ਼ ਫੰਡ ਦਾ ਐਲਾਨ ਕਰੇ। ਪੰਜਾਬ ਸਰਕਾਰ ਆਪਣੀ ਸਮੁੱਚੀ ਸਰਕਾਰੀ ਮਸ਼ੀਨੀਰੀ ਨੂੰ ਪ੍ਰਭਾਵਿਤ ਇਲਾਕਿਆਂ ਦੀ ਮੱਦਦ ਲਈ ਲਗਾਵੇ। ਕਿਸਾਨਾਂ ਦੇ ਹੋਏ ਨੁਕਸਾਨ, ਦੁਕਾਨਦਾਰਾਂ ਦੇ ਨੁਕਸਾਨ ਦੀ ਭਰਪਾਈ ਅਤੇ ਮਜਦੂਰ ਵਰਗ ਲਈ ਤੁਰੰਤ ਰਾਹਤ ਪੈਕਜ ਨੂੰ ਦੇਣਾ ਸ਼ੁਰੂ ਕਰੇ। ਓਹਨਾ ਕੇਂਦਰ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ, ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੁਰੰਤ ਬਗੈਰ ਕਿਸੇ ਦੇਰੀ ਰਾਹਤ ਫੰਡ ਜਾਰੀ ਕਰਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.