ਤਾਜਾ ਖਬਰਾਂ
ਕਿਊ.ਆਰ. ਕੋਡ ਰਾਹੀਂ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਰੱਖ ਸਕਦੇ ਹਨ,ਉਨ੍ਹਾਂ ਦੀ ਮੰਗਾਂ ਅਨੁਸਾਰ ਹੀ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ- ਹਰਿੰਦਰ ਸਿੰਘ ਜੋਨੀ
ਸਾਡਾ ਮਕਸਦ ਚੋਣ ਮੈਨੀਫੈਸਟੋ ਨੂੰ ਕੁਝ ਲੋਕਾਂ ਦੀ ਸੋਚ ਦਾ ਰੋਡਮੇਪ ਬਣਾਉਣਾ ਨਹੀਂ, ਸਗੋਂ ਵਿਦਿਆਰਥੀਆਂ ਦੀਆਂ ਅਸਲ ਲੋੜਾਂ ਅਤੇ ਮੰਗਾਂ ‘ਤੇ ਆਧਾਰਿਤ ਇੱਕ ਵਿਸ਼ਵਾਸ ਪੱਤਰ ਬਣਾਉਣਾ ਹੈ- ਕਵਲਪ੍ਰੀਤ ਸਿੰਘ ਜੱਜ
ਚੰਡੀਗੜ੍ਹ, 21 ਅਗਸਤ-
ਆਮ ਆਦਮੀ ਨੂੰ ਪਾਰਟੀ (ਆਪ) ਦੇ ਸਟੂਡੈਂਟ ਵਿੰਗ ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ਏਐਸਏਪੀ) ਨੇ ਪੰਜਾਬ ਯੂਨੀਵਰਸਿਟੀ ਅਤੇ ਸੰਬੰਧਿਤ ਕਾੱਲਜਾਂ ਵਿੱਚ ਸਤੰਬਰ ਵਿੱਚ ਹੋਣ ਵਾਲਿਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਤਹਿਤ ਸੰਗਠਨ ਨੂੰ ਅੱਗੇ ਵਧਾਉਣ ਲਈ ਮੁਹਿੰਮ ਨੂੰ ਤੇਜ ਕਰ ਦਿੱਤਾ ਹੈ।
ਵੀਰਵਾਰ ਨੂੰ ਪਾਰਟੀ ਦੇ ਪ੍ਰਧਾਨ(ਚੰਡੀਗੜ੍ਹ) ਹਰਿੰਦਰ ਸਿੰਘ ਜੋਨੀ ਨੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਸੰਗਠਨ ਮੰਤਰੀ ਕਵਲਪ੍ਰੀਤ ਸਿੰਘ ਜੱਜ, ਜਨਰਲ ਸਕੱਤਰ ਪ੍ਰਿੰਸ ਚੌਧਰੀ ਅਤੇ ਪਾਰਟੀ ਦੇ ਮੁੱਖ ਬੁਲਾਰੇ ਵਤਨ ਵੀਰ ਸਿੰਘ ਗਿੱਲ ਵੀ ਮੌਜੂਦ ਰਹੇ।
ਉਨ੍ਹਾਂ ਨੇ ਚੰਡੀਗੜ੍ਹ ਅਤੇ ਪੰਜਾਬ ਦੇ ਸਾਰੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਏਐਸਏਪੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਇਸ ਵਿੱਚ ਸ਼ਾਮਲ ਹੋਣ ਲਈ ਇੱਕ ਕਿਊ.ਆਰ.(QR) ਕੋਡ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਇਸ ਕੋਡ ਨੂੰ ਸਕੈਨ ਕਰ ਕੇ ਏਐਸਏਪੀ ਨਾਲ ਜੁੜ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਸ਼ਾਮਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਨਾਲ ਸੰਪਰਕ ਵੀ ਕੀਤਾ ਜਾਵੇਗਾ ਅਤੇ ਸੰਗਠਨ ਦੀਆਂ ਰਣਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਵਿਦਿਆਰਥੀ ਆਪਣੀਆਂ ਮੰਗਾਂ ਨੂੰ ਰੱਖ ਸਕਦੇ ਹਨ। ਇਹਨਾਂ ਮੰਗਾਂ ਦੇ ਅਧਾਰ ਤੇ ਪਾਰਟੀ ਦੇ ਵੱਲੋਂ ਆਪਣਾ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ।
ਸੰਗਠਨ ਮੰਤਰੀ ਕਵਲਪ੍ਰੀਤ ਸਿੰਘ ਜੱਜ ਨੇ ਕਿਹਾ ਕਿ ਸਾਡਾ ਮਕਸਦ ਚੋਣ ਮੈਨੀਫੈਸਟੋ ਨੂੰ ਕੁਝ ਲੋਕਾਂ ਦੇ ਸਮੂਹ ਦੁਆਰਾ ਬਣਾਇਆ ਰੋਡ ਮੈਪ ਨਹੀਂ, ਸਗੋਂ ਵਿਦਿਆਰਥੀਆਂ ਦੀਆਂ ਮੰਗਾਂ ਦੇ ਅਧਾਰਤ ਇੱਕ ਵਿਸ਼ਵਾਸ ਪੱਤਰ ਬਣਾਉਣਾ ਹੈ।
ਜਨਰਲ ਸਕੱਤਰ ਪ੍ਰਿੰਸ ਚੌਧਰੀ ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ
ਪੀ.ਯੂ. ਜਲਦ ਤੋਂ ਜਲਦ ਸਾਰੇ ਸਟੂਡੈਂਟਸ ਨੂੰ ਆਈ.ਡੀ. ਕਾਰਡ ਜਾਰੀ ਕਰੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਹਲੇ ਤਕ ਕਾਰਡ ਨਹੀਂ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਏਐਸਏਪੀ ਲਗਾਤਾਰ ਵਿਦਿਆਰਥੀ ਹੱਕਾਂ ਦੇ ਲਈ ਲੜਦੀ ਰਹੀ ਹੈ ਤੇ ਅੱਗੇ ਵੀ ਲੜਦੀ ਰਵੇਗੀ।
ਵਿਦਿਆਰਥੀ ਆਗੂ ਵਤਨ ਵੀਰ ਸਿੰਘ ਗਿੱਲ ਨੇ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਏਐਸਏਪੀ ਪੰਜਾਬ ਯੂਨੀਵਰਸਿਟੀ ਸਮੇਤ ਚੰਡੀਗੜ੍ਹ ਦੇ ਹਰ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਚੋਣਾਂ ਜ਼ੋਰਦਾਰ ਢੰਗ ਨਾਲ ਲੜੇਗੀ।
Get all latest content delivered to your email a few times a month.