ਤਾਜਾ ਖਬਰਾਂ
ਰੂਸ ਦੇ ਰਿਆਜ਼ਾਨ ਖੇਤਰ ਵਿੱਚ ਪਿਛਲੇ ਹਫ਼ਤੇ ਇੱਕ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਨੇ ਵੱਡੀ ਤਬਾਹੀ ਮਚਾਈ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ, ਜਦਕਿ 134 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਫੈਕਟਰੀ ਦੀ ਇੱਕ ਵਰਕਸ਼ਾਪ ਵਿੱਚ ਅੱਗ ਲੱਗਣ ਕਾਰਨ ਵਾਪਰਿਆ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅੱਗ ਲੱਗਣ ਦੀ ਅਸਲ ਵਜ੍ਹਾ ਕੀ ਸੀ ਅਤੇ ਫੈਕਟਰੀ ਵਿੱਚ ਕਿਹੜੇ ਕਿਸਮ ਦਾ ਉਤਪਾਦਨ ਚੱਲ ਰਿਹਾ ਸੀ।
ਰਿਆਜ਼ਾਨ ਖੇਤਰ ਦੇ ਗਵਰਨਰ ਪਾਵੇਲ ਮਲਕੋਵ ਨੇ ਪੁਸ਼ਟੀ ਕੀਤੀ ਕਿ ਧਮਾਕੇ ਦੇ ਨਤੀਜੇ ਵਜੋਂ ਫੈਕਟਰੀ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਐਮਰਜੈਂਸੀ ਮੰਤਰਾਲੇ ਵੱਲੋਂ ਜਾਰੀ ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਬਚਾਅ ਟੀਮਾਂ ਖੋਜੀ ਕੁੱਤਿਆਂ ਦੀ ਮਦਦ ਨਾਲ ਮਲਬਾ ਹਟਾਉਂਦੀਆਂ ਰਹੀਆਂ, ਜਦਕਿ ਮਨੋਵਿਗਿਆਨੀ ਹਾਦਸੇ ਨਾਲ ਪ੍ਰਭਾਵਿਤ ਹੋਏ ਸਥਾਨਕ ਲੋਕਾਂ ਨੂੰ ਸਮਝਾਉਂਦੇ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦੇ ਨਜ਼ਰ ਆਏ।
ਐਮਰਜੈਂਸੀ ਸੇਵਾਵਾਂ ਦੇ ਹੈੱਡਕੁਆਰਟਰ ਨੇ ਟੈਲੀਗ੍ਰਾਮ 'ਤੇ ਦੱਸਿਆ ਕਿ ਮੌਤਾਂ ਤੋਂ ਇਲਾਵਾ, ਜ਼ਖਮੀਆਂ ਵਿੱਚੋਂ 31 ਨੂੰ ਰਿਆਜ਼ਾਨ ਅਤੇ ਮਾਸਕੋ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ 103 ਲੋਕ ਸਥਾਨਕ ਪੱਧਰ 'ਤੇ ਇਲਾਜ ਅਧੀਨ ਹਨ। ਕੁਝ ਰੂਸੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਫੈਕਟਰੀ ਵਿਸਫੋਟਕ ਸਮੱਗਰੀ ਬਣਾਉਂਦੀ ਸੀ, ਪਰ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
Get all latest content delivered to your email a few times a month.