ਤਾਜਾ ਖਬਰਾਂ
ਚੰਡੀਗੜ੍ਹ- ਭਾਰਤੀ ਟੀ-20 ਕ੍ਰਿਕਟ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਫਿਟਨੈਸ ਟੈਸਟ ਪਾਸ ਕਰ ਲਿਆ ਹੈ। ਹੁਣ ਉਹ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਰਤੀ ਟੀ-20 ਟੀਮ ਦੀ ਕਪਤਾਨੀ ਕਰ ਸਕਦੇ ਹਨ। 34 ਸਾਲਾ ਸੂਰਿਆਕੁਮਾਰ 19 ਅਗਸਤ ਨੂੰ ਮੁੰਬਈ ਵਿੱਚ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਦੇ ਨਾਲ 15 ਮੈਂਬਰੀ ਭਾਰਤੀ ਟੀਮ ਦੀ ਚੋਣ ਕਰਨਗੇ।
ਸੂਰਿਆਕੁਮਾਰ ਯਾਦਵ ਨੇ ਜੂਨ 2025 ਵਿੱਚ ਜਰਮਨੀ ਦੇ ਮਿਊਨਿਖ ਵਿੱਚ ਸਪੋਰਟਸ ਹਰਨੀਆ (ਸੱਜੇ ਪੇਟ ਦੇ ਹੇਠਲੇ ਹਿੱਸੇ) ਲਈ ਸਰਜਰੀ ਕਰਵਾਈ ਸੀ। ਫਿਰ ਉਸਨੇ ਬੈਂਗਲੁਰੂ ਦੇ ਸੈਂਟਰ ਆਫ਼ ਐਕਸੀਲੈਂਸ (COE) ਵਿੱਚ ਆਪਣਾ ਪੁਨਰਵਾਸ ਪ੍ਰੋਗਰਾਮ ਪੂਰਾ ਕੀਤਾ ਅਤੇ ਹੁਣ ਉਸਨੂੰ ਪੂਰੀ ਤਰ੍ਹਾਂ ਫਿੱਟ ਘੋਸ਼ਿਤ ਕੀਤਾ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ (IPL) 2025 ਸੀਜ਼ਨ ਖਤਮ ਹੋਣ ਤੋਂ ਬਾਅਦ ਉਹ ਇੱਕ ਮਾਹਰ ਨਾਲ ਸਲਾਹ ਕਰਨ ਲਈ ਯੂਨਾਈਟਿਡ ਕਿੰਗਡਮ ਵੀ ਗਏ ਸੀ।ਸਰਜਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ, ਸੂਰਿਆਕੁਮਾਰ ਯਾਦਵ ਨੇ ਲਿਖਿਆ- 'ਲਾਈਫ ਅਪਡੇਟ, ਸੱਜੇ ਪੇਟ ਦੇ ਹੇਠਲੇ ਹਿੱਸੇ ਵਿੱਚ ਸਪੋਰਟਸ ਹਰਨੀਆ ਲਈ ਸਰਜਰੀ ਹੋਈ। ਸਰਜਰੀ ਸੁਚਾਰੂ ਢੰਗ ਨਾਲ ਹੋਈ ਅਤੇ ਮੈਂ ਠੀਕ ਹੋਣ ਦੇ ਰਾਹ 'ਤੇ ਹਾਂ। ਜਲਦੀ ਹੀ ਮੈਦਾਨ 'ਤੇ ਵਾਪਸ ਆਉਣ ਦੀ ਉਮੀਦ ਹੈ।'
Get all latest content delivered to your email a few times a month.