IMG-LOGO
ਹੋਮ ਪੰਜਾਬ: ਮੁਫਤ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ...

ਮੁਫਤ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਪ੍ਰਵਾਜ਼ :ਸਪੀਕਰ ਕੁਲਤਾਰ ਸਿੰਘ ਸੰਧਵਾਂ

Admin User - Aug 17, 2025 07:31 PM
IMG

ਰਾਜ ਮਲਹੋਤਰਾ ਦੇ ਆਈਏਐਸ ਸਟੱਡੀ ਗਰੁੱਪ ਚੰਡੀਗੜ  ਵਿੱਚ ਮਿਲੇਗੀ ਪੰਜਾਬ ਚਾਹਵਾਨ ਉਮੀਦਵਾਰਾਂ ਨੂੰ ਪੀਸੀਐਸ (ਕਾਰਜਕਾਰੀ)-2025 ਪ੍ਰੀਲਿਮਨਰੀ ਪ੍ਰੀਖਿਆ ਦੀ ਮੁਫਤ ਕੋਚਿੰਗ

ਚੰਡੀਗੜ, 17 ਅਗਸਤ 2025:

ਸਾਡੇ  ਗੁਰੂ ਸਾਹਿਬਾਨ ਦੇ ਮਾਨਵਵਾਦੀ ਸਿਧਾਂਤਾਂ ਅਤੇ ਉਨਾਂ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਣਾ ਵਡੇਰੇ ਭਾਗਾਂ ਨਾਲ ਨਸੀਬ ਹੁੰਦਾ ਹੈ। ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਉਹ ਪੀਸੀਐਸ ਪ੍ਰੀਖਿਆ ਦੇ ਚਾਹਵਾਨਾਂ ਉਮੀਦਵਾਰਾਂ ਨੂੰ ਮੁਫਤ ਸਿੱਖਿਆ ਅਤੇ ਕੋਚਿੰਗ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਰਾਜ ਮਲਹੋਤਰਾ  ਦੁਆਰਾ ਚੰਡੀਗੜ ਵਿੱਚ ਚਲਾਏ ਜਾ ਰਹੇ  ‘ਆਈਏਐਸ ਸਟੱਡੀ ਗਰੁੱਪ’  ਨਾਲ ਸੰਪਰਕ ਕੀਤਾ ਅਤੇ  ਰਾਜ ਮਲਹੋਤਰਾ ਨੂੰ ਇਸ ਨੇਕ ਕਾਰਜ ਲਈ ਪੇ੍ਰਰਿਆ । ਉਨਾਂ ਨੇ ਸ. ਸੰਧਵਾਂ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਨਾਂ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਪੀਸੀਐਸ (ਕਾਰਜਕਾਰੀ) ਮੁੱਢਲੀ ਪ੍ਰੀਖਿਆ-2025 (ਜਨਰਲ ਸਟੱਡੀਜ ਅਤੇ ਸੀਐਸਏਟੀ) ਦੀ ਤਿਆਰੀ ਲਈ ਪੰਜਾਬ ਦੇ ਸਾਰੇ ਚਾਹਵਾਨ ਉਮੀਦਵਾਰਾਂ ਨੂੰ ਮੁਫਤ ਕੋਚਿੰਗ ਪ੍ਰਦਾਨ ਕਰਨਗੇ। ਇਸ ਕੋਰਸ ਦੀ ਮਿਆਦ 45 ਦਿਨ ਹੋਵੇਗੀ ਅਤੇ ਇਹ ਸੰਸਥਾ ਆਪਣੇ ਨਤੀਜਾ-ਮੁਖੀ ਲਈ ਮਸ਼ਹੂਰ ਹੈ।

ਸਪੀਕਰ ਨੇ ਕਿਹਾ ਕਿ ਚਾਹਵਾਨ  ਉਮੀਦਵਾਰ ਮੁਫਤ ਕੋਚਿੰਗ ਲਈ ਸਿੱਧੇ ਰਾਜ ਮਲਹੋਤਰਾ ਆਈਏਐਸ ਸਟੱਡੀ ਗਰੁੱਪ, ਚੰਡੀਗੜ ਨਾਲ ਸੰਪਰਕ ਕਰ ਸਕਦੇ ਹਨ। ਰਜਿਸਟ੍ਰੇਸਨ ਲਈ, ਵਿਦਿਆਰਥੀ 9814711661 ‘ਤੇ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।’ ਲਿਖਕੇ ਵਟਸਐਪ ਸੁਨੇਹਾ ਭੇਜ ਸਕਦੇ ਹਨ-। ਆਓ, ਇਸ ਮਹਾਨ ਪਹਿਲਕਦਮੀ  ਦਾ ਹਿੱਸਾ ਬਣਕੇ ਅਤੇ ਆਪਣੀ ਕਿਸਮਤ ਬਦਲੋ।

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਜੋਰ ਦੇ ਕੇ ਕਿਹਾ ਕਿ ਇਹ ਸਿਰਫ ਇੱਕ ਮੌਕਾ ਨਹੀਂ ਹੈ, ਸਗੋਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਸਫ਼ਰ ਦੀ ਸੁਰੂਆਤ ਹੈ। ਇਸ ਪਹਿਲਕਦਮੀ ਤਹਿਤ, ਪੰਜਾਬ ਦੇ ਨੌਜਵਾਨਾਂ ਦੀ ਸਖਤ ਮਿਹਨਤ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਅਤੇ ਸਫ਼ਲਤਾ ਦੇ ਨਵੇਂ ਰਿਕਾਰਡ ਸਥਾਪਤ ਹੋਣਗੇ।

ਸਪੀਕਰ ਨੇ ਦੱਸਿਆ ਕੀਤਾ ਕਿ ਇਹ ਕਦਮ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਤਰੱਕੀ ਲਈ ਇੱਕ ਇਨਕਲਾਬੀ ਪਹਿਲਕਦਮੀ ਸਾਬਿਤ ਹੋਵੇਗਾ। ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਅਤੇ ਕੋਚਿੰਗ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਇਸ ਪਹਿਲਕਦਮੀ ਵਿੱਚ ਰਜਿਸਟਰ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ।

ਉਨਾਂ ਵਿਦਿਆਰਥੀਆਂ ਨੂੰ ਇਸ ਸੁਨਹਿਰੀ ਮੌਕੇ ਦਾ ਫਾਇਦਾ ਲੈਣ ਅਤੇ ਆਪਣੀਆਂ ਅਸੀਮ ਸੰਭਾਵਨਾ ਨੂੰ ਸਮਝਣ ਦੀ ਸਲਾਹ ਦਿੱਤੀ। ਸੰਧਵਾਂ ਨੇ ਕਿਹਾ ਕਿ ਸਫ਼ਲਤਾ ਤੁਹਾਡੀ ਉਡੀਕ ਕਰ ਰਹੀ ਹੈ, ਬੱਸ ਇੱਕ ਕਦਮ ਅੱਗੇ ਵਧੋ ਅਤੇ ਆਪਣਾ ਭਵਿੱਖ ਰੌਸ਼ਨ ਕਰ ਲਵੋ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.