IMG-LOGO
ਹੋਮ ਪੰਜਾਬ: ਮੁੱਖ ਮੰਤਰੀ ਵੱਲੋਂ 26 ਪ੍ਰਸਿੱਧ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ...

ਮੁੱਖ ਮੰਤਰੀ ਵੱਲੋਂ 26 ਪ੍ਰਸਿੱਧ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ...

Admin User - Aug 15, 2025 07:40 PM
IMG

•ਲਾਮਿਸਾਲ ਕਾਰਗੁਜ਼ਾਰੀ ਦਿਖਾਉਣ ਵਾਲੇ 19 ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਵੀ ਮੁੱਖ ਮੰਤਰੀ ਰਕਸ਼ਕ ਪਦਕ ਤੇ ਮੁੱਖ ਮੰਤਰੀ ਮੈਡਲ ਦਿੱਤੇ

ਫ਼ਰੀਦਕੋਟ, 15 ਅਗਸਤ-

ਸੁਤੰਤਰਤਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ 26 ਉੱਘੀਆਂ ਸ਼ਖ਼ਸੀਅਤਾਂ ਨੂੰ ਸਟੇਟ ਐਵਾਰਡ ਪ੍ਰਦਾਨ ਕੀਤੇ। ਇਸ ਤੋਂ ਇਲਾਵਾ ਚਾਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਅਤੇ 15 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਲਾਮਿਸਾਲ ਕਾਰਗੁਜ਼ਾਰੀ ਲਈ ਮੁੱਖ ਮੰਤਰੀ ਮੈਡਲ ਦਿੱਤੇ ਗਏ।

ਇਨ੍ਹਾਂ ਐਵਾਰਡੀਆਂ ਵਿੱਚ ਸਮਾਜ ਸੇਵੀ, ਕਲਾਕਾਰ, ਸਾਹਿਤਕਾਰ, ਕਵੀ, ਵਾਤਾਵਰਨ ਪ੍ਰੇਮੀ ਤੇ ਸਰਕਾਰੀ ਅਧਿਕਾਰੀ ਅਤੇ ਹੋਰ ਸ਼ਾਮਲ ਹਨ, ਜਿਨ੍ਹਾਂ ਵਡੇਰੇ ਜਨਤਕ ਹਿੱਤ ਵਿੱਚ ਆਪੋ-ਆਪਣੇ ਖ਼ੇਤਰਾਂ ਵਿੱਚ ਲਾਮਿਸਾਲ ਯੋਗਦਾਨ ਪਾਇਆ।

ਇੱਥੇ ਸੁਤੰਤਤਰਾ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਜਿਨ੍ਹਾਂ ਅਹਿਮ ਸ਼ਖ਼ਸੀਅਤਾਂ ਨੂੰ ਸਰਟੀਫਿਕੇਟ ਤੇ ਐਵਾਰਡ ਦਿੱਤੇ, ਉਨ੍ਹਾਂ ਵਿੱਚ ਡਾ. ਅਨੁਪਮਾ ਗੁਪਤਾ (ਅੰਮ੍ਰਿਤਸਰ), ਮਾਸਟਰ ਤੇਗਬੀਰ ਸਿੰਘ (ਰੂਪਨਗਰ), ਸਰੂਪਇੰਦਰ ਸਿੰਘ (ਪਟਿਆਲਾ), ਰਤਨ ਲਾਲ ਸੋਨੀ (ਹੁਸ਼ਿਆਰਪੁਰ), ਡਾ. ਹਿਤੇਂਦਰ ਸੂਰੀ (ਫਤਹਿਗੜ੍ਹ ਸਾਹਿਬ), ਗੁਲਸ਼ਨ ਭਾਟੀਆ (ਅੰਮ੍ਰਿਤਸਰ), ਰਿਫ਼ਤ ਵਹਾਬ (ਮਾਲੇਰਕੋਟਲਾ), ਰਮਾ ਮੁੰਜਾਲ (ਲੁਧਿਆਣਾ), ਬਲਦੇਵ ਕੁਮਾਰ (ਹੁਸ਼ਿਆਰਪੁਰ), ਅਪੇਕਸ਼ਾ (ਬਠਿੰਡਾ), ਗੁਲਜ਼ਾਰ ਸਿੰਘ ਪਟਿਆਲਵੀ (ਪਟਿਆਲਾ), ਬਲਦੇਵ ਸਿੰਘ (ਪਟਿਆਲਾ), ਬਲਰਾਜ ਸਿੰਘ (ਹੁਸ਼ਿਆਰਪੁਰ), ਪਰਮਜੀਤ ਸਿੰਘ ਬਖ਼ਸ਼ੀ (ਜਲੰਧਰ), ਯੁਵਰਾਜ ਸਿੰਘ ਚੌਹਾਨ (ਲੁਧਿਆਣਾ), ਕ੍ਰਿਸ਼ਨ ਕੁਮਾਰ ਪਾਸਵਾਨ (ਬਠਿੰਡਾ), ਐਡਵੋਕੇਟ ਰਾਜੀਵ ਮਦਾਨ (ਅੰਮ੍ਰਿਤਸਰ), ਜਸਕਰਨ ਸਿੰਘ (ਬਠਿੰਡਾ), ਡਾ. ਪਵਨ ਕੁਮਾਰ (ਹੁਸ਼ਿਆਰਪੁਰ), ਡਾ. ਹਰਬੰਸ ਕੌਰ (ਹੁਸ਼ਿਆਰਪੁਰ), ਡਾ. ਰਾਜ ਕੁਮਾਰ (ਹੁਸ਼ਿਆਰਪੁਰ), ਡਾ. ਮਹਿਮਾ ਮਿਨਹਾਸ (ਹੁਸ਼ਿਆਰਪੁਰ), ਨਿਸ਼ਾ ਰਾਣੀ (ਹੁਸ਼ਿਆਰਪੁਰ), ਡਾ. ਪੀ.ਐਸ. ਬਰਾੜ (ਕੋਟਕਪੁਰਾ), ਡਾ. ਰਵੀ ਬਾਂਸਲ (ਕੋਟਕਪੁਰਾ) ਅਤੇ ਡਾ. ਅਭਿਨਵ ਸ਼ੂਰ (ਜਲੰਧਰ) ਸ਼ਾਮਲ ਹਨ।

ਮੁੱਖ ਮੰਤਰੀ ਨੇ ਜਿਨ੍ਹਾਂ ਚਾਰ ਪੁਲਿਸ ਅਫ਼ਸਰਾਂ/ਮੁਲਾਜ਼ਮਾਂ ਦਾ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਸਨਮਾਨ ਕੀਤਾ, ਉਨ੍ਹਾਂ ਵਿੱਚ ਰਾਜਿੰਦਰ ਸਿੰਘ ਏ.ਐਸ.ਆਈ., ਨਰਿੰਦਰ ਸਿੰਘ ਏ.ਐਸ.ਆਈ., ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਅਤੇ ਹਰਪਾਲ ਕੌਰ ਸ਼ਾਮਲ ਹਨ। ਭਗਵੰਤ ਸਿੰਘ ਮਾਨ ਨੇ 15 ਪੁਲਿਸ ਮੁਲਾਜ਼ਮਾਂ ਨੂੰ ਲਮਿਸਾਲ ਡਿਊਟੀ ਲਈ ਮੁੱਖ ਮੰਤਰੀ ਮੈਡਲ ਪ੍ਰਦਾਨ ਕੀਤੇ, ਉਨ੍ਹਾਂ ਵਿੱਚ ਜਤਿਨ ਕਪੂਰ ਇੰਸਪੈਕਟਰ, ਅਮੋਲਕਦੀਪ ਸਿੰਘ ਕਾਹਲੋਂ ਇੰਸਪੈਕਟਰ, ਨਵਨੀਤ ਕੌਰ ਇੰਸਪੈਕਟਰ, ਪ੍ਰਭਜੀਤ ਕੁਮਾਰ ਇੰਸਪੈਕਟਰ, ਲਵਦੀਪ ਸਿੰਘ ਐਸ.ਆਈ., ਗੁਰਮੇਲ ਸਿੰਘ ਐਸ.ਆਈ., ਡਿੰਪਲ ਕੁਮਾਰ ਐਸ.ਆਈ., ਸੁਖਚੈਨ ਸਿੰਘ ਐਸ.ਆਈ., ਸਤਵਿੰਦਰ ਸਿੰਘ ਐਸ.ਆਈ., ਹਰਜਿੰਦਰ ਸਿੰਘ ਏ.ਐਸ.ਆਈ, ਸੰਦੀਪ ਸਿੰਘ ਏ.ਐਸ.ਆਈ, ਹੌਲਦਾਰ ਸੰਦੀਪ ਸਿੰਘ, ਹੌਲਦਾਰ ਇਕਬਾਲ ਸਿੰਘ, ਹੌਲਦਾਰ ਕਰਮਬੀਰ ਸਿੰਘ ਅਤੇ ਹੌਲਦਾਰ ਜਗਜੀਤ ਸਿੰਘ ਸ਼ਾਮਲ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.