ਤਾਜਾ ਖਬਰਾਂ
ਅੱਜ ਸਵੇਰੇ ਬੈਂਗਲੁਰੂ ਦੇ ਕੇਂਦਰੀ ਇਲਾਕੇ ਵਿਲਸਨ ਗਾਰਡਨ ਦੇ ਚਿਨਯਨਪਾਲਿਆ ਵਿਚ ਸਵੇਰੇ ਲਗਭਗ 8:30 ਵਜੇ ਇੱਕ ਸਿਲੰਡਰ ਦੇ ਭਿਆਨਕ ਧਮਾਕੇ ਨਾਲ 10 ਸਾਲਾ ਮੁਬਾਰਕ ਨਾਮਕ ਲੜਕੇ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਕਸਤੁਰੰਮਾ ਅਤੇ ਨਰਸੰਭਾ ਸਮੇਤ ਕਈਆਂ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਉਹ ਵਿਕਟੋਰੀਆ ਹਸਪਤਾਲ ਵਿੱਚ ਇਲਾਜ ਅਧੀਨ ਹਨ। ਧਮਾਕੇ ਦੀ ਤਾਕਤ ਨਾਲ ਨੇੜਲੇ ਕਈ ਘਰਾਂ ਦੀਆਂ ਛੱਤਾਂ ਉਡ ਗਈਆਂ, ਕੰਧਾਂ ਡਿੱਗ ਪਈਆਂ ਅਤੇ ਦਰਜਨਾਂ ਘਰ ਮਲਬੇ ਵਿੱਚ ਤਬਦੀਲ ਹੋ ਗਏ। ਇਹ ਇਲਾਕਾ ਘਣੀ ਆਬਾਦੀ ਵਾਲਾ ਹੈ ਜਿੱਥੇ ਘਰ ਇੱਕ-ਦੂਜੇ ਨਾਲ ਜੁੜੇ ਹੋਏ ਹਨ।
ਮੁੱਖ ਮੰਤਰੀ ਸਿੱਧਰਮਈਆ ਅਤੇ ਪੁਲਿਸ ਕਮਿਸ਼ਨਰ ਸਿਮੰਤ ਕੁਮਾਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਵੱਲੋਂ ਉਠਾਇਆ ਜਾਵੇਗਾ। ਹਾਦਸੇ ਦੇ ਸਮੇਂ ਕਈ ਲੋਕ ਘਰਾਂ ਵਿੱਚ ਸੌਂ ਰਹੇ ਸਨ ਅਤੇ ਰਾਹਤ-ਬਚਾਅ ਕਾਰਜ ਅਜੇ ਵੀ ਜਾਰੀ ਹਨ।
Get all latest content delivered to your email a few times a month.