ਤਾਜਾ ਖਬਰਾਂ
ਬੀਬੀਐਮਬੀ ਦੇ ਚੇਅਰਮੈਨ ਨੇ ਪਹਿਲੀ ਵਾਰ ਜ਼ੀ ਮੀਡੀਆ ਨਾਲ ਗੱਲ ਕਰਦਿਆਂ ਪੌਂਗ ਅਤੇ ਭਾਖੜਾ ਡੈਮ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੌਂਗ ਡੈਮ ਵਿੱਚ ਹਾਲ ਹੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਟੈਕਨੀਕਲ ਕਮੇਟੀ ਦੀ ਸਲਾਹ ‘ਤੇ ਰੋਜ਼ਾਨਾ ਕਰੀਬ 50 ਹਜ਼ਾਰ ਕੁਸਕਿ ਪਾਣੀ ਰਿਲੀਜ਼ ਕੀਤਾ ਗਿਆ। ਭਾਖੜਾ ਡੈਮ ਵਿੱਚ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ ਅਤੇ ਸਟੋਰੇਜ ਲਈ ਕਾਫ਼ੀ ਜਗ੍ਹਾ ਮੌਜੂਦ ਹੈ, ਇਸ ਲਈ ਕਿਸੇ ਖ਼ਤਰੇ ਦੀ ਸੰਭਾਵਨਾ ਨਹੀਂ।
CISF ਤਾਇਨਾਤੀ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹਾਂ ਕੀਤੀ ਸੀ, ਪਰ ਬਾਅਦ ਵਿੱਚ ਇਨਕਾਰ ਕਰ ਦਿੱਤਾ, ਜੋ ਉਚਿਤ ਨਹੀਂ। 2023 ਤੋਂ ਬੀਬੀਐਮਬੀ ਦੇ ਕਈ ਪ੍ਰੋਜੈਕਟਾਂ ‘ਤੇ CISF ਤਾਇਨਾਤ ਹੈ, ਜਿਵੇਂ ਦੇਸ਼ ਦੇ ਹੋਰ ਵੱਡੇ ਸੁਰੱਖਿਆ ਪ੍ਰੋਜੈਕਟਾਂ ਵਿੱਚ ਹੁੰਦੀ ਹੈ। ਅਗਲੇ ਸਮੇਂ ਹਾਈਬ੍ਰਿਡ ਮਾਡਲ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਪੁਲਿਸ ਅਤੇ CISF ਮਿਲ ਕੇ ਕੰਮ ਕਰਨਗੀਆਂ। ਖਰਚਾ ਕੇਵਲ 25% ਵਧੇਗਾ ਪਰ ਰਾਜਾਂ ਨੂੰ ਕਾਫ਼ੀ ਵੱਧ ਮੁਨਾਫ਼ਾ ਮਿਲੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਬੀਬੀਐਮਬੀ ਨੇ ਪੰਜਾਬ ਨੂੰ ਕਈ ਵਾਰ ਹੜਾਂ ਤੋਂ ਬਚਾਇਆ ਹੈ। ਹਿਮਾਚਲ ਨਾਲ 13,000 ਮੈਗਾਵਾਟ ਦੇ 8 ਪੰਪ ਸਟੋਰੇਜ ਪ੍ਰੋਜੈਕਟਾਂ ਲਈ MOU ਸਾਈਨ ਹੋਇਆ ਹੈ, ਜਿਨ੍ਹਾਂ ਵਿੱਚੋਂ 1,500 ਅਤੇ 2,800 ਮੈਗਾਵਾਟ ਦੇ ਪ੍ਰੋਜੈਕਟ ਅਗਸਤ ਤੋਂ ਸ਼ੁਰੂ ਹੋਣਗੇ। ਚੇਅਰਮੈਨ ਨੇ ਸਪਸ਼ਟ ਕੀਤਾ ਕਿ CISF ਦਾ ਫੈਸਲਾ ਬੋਰਡ ਨੇ ਲਿਆ ਹੈ, ਬੀਬੀਐਮਬੀ ਨੇ ਨਹੀਂ, ਅਤੇ ਗੰਗੂਵਾਲ ਤੇ ਕੋਟਲਾ ਵਿਖੇ ਪੰਜਾਬ ਪੁਲਿਸ ਦੀ ਤਾਇਨਾਤੀ ਜਾਰੀ ਰਹੇਗੀ।
Get all latest content delivered to your email a few times a month.