ਤਾਜਾ ਖਬਰਾਂ
ਅਮਰੀਕੀ ਨਾਗਰਿਕ ਜੇਸਨ ਜ਼ੰਗਾਰਾ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕਰਕੇ ਫਿਲਮ ਉਦਯੋਗ ਵਿੱਚ ਮਹਿਲਾਵਾਂ ਖ਼ਿਲਾਫ਼ ਪ੍ਰਚਲਿਤ ਪੱਖਪਾਤ, ਰੰਗਭੇਦ ਅਤੇ ਤਨਖਾਹ ਅਸਮਾਨਤਾ ਨੂੰ ਚੁਣੌਤੀ ਦਿੱਤੀ ਹੈ। ਜ਼ੰਗਾਰਾ ਦਾ ਕਹਿਣਾ ਹੈ ਕਿ ਉਸ ਦੀ ਪਟੀਸ਼ਨ ਵਿਸਤ੍ਰਿਤ ਖੋਜ ਤੇ ਡੇਟਾ 'ਤੇ ਅਧਾਰਤ ਹੈ, ਜੋ ਸਾਬਤ ਕਰਦਾ ਹੈ ਕਿ ਗੋਰੀ ਚਮੜੀ ਵਾਲੇ ਕਲਾਕਾਰਾਂ ਨੂੰ ਤਰਜੀਹ ਮਿਲਦੀ ਹੈ, ਮਹਿਲਾਵਾਂ ਨੂੰ ਪੁਰਸ਼ਾਂ ਨਾਲੋਂ ਘੱਟ ਤਨਖਾਹ ਮਿਲਦੀ ਹੈ ਅਤੇ ਕਾਸਟਿੰਗ ਤੇ ਪ੍ਰੋਮੋਸ਼ਨ ਵਿੱਚ ਮਰਦਾਂ ਨੂੰ ਵਧੇਰੇ ਮੌਕੇ ਦਿੱਤੇ ਜਾਂਦੇ ਹਨ। ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਉਹ ਮੰਨਦਾ ਹੈ ਕਿ ਭਾਰਤ ਵਰਗੇ ਵੱਡੇ ਫਿਲਮ ਉਦਯੋਗ ਵਿੱਚ ਸੁਧਾਰ ਨਾਲ ਵਿਸ਼ਵ ਪੱਧਰ 'ਤੇ ਕੰਮ ਵਾਲੀ ਥਾਂ 'ਤੇ ਸਮਾਨਤਾ ਲਈ ਮਿਸਾਲ ਕਾਇਮ ਹੋ ਸਕਦੀ ਹੈ। ਜੇਕਰ ਅਦਾਲਤ ਇਹ ਮਾਮਲਾ ਸੁਣਨ ਲਈ ਮੰਨਦੀ ਹੈ ਤਾਂ ਹੋਰ ਉਦਯੋਗਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਪਟੀਸ਼ਨਾਂ ਦਾ ਰਾਹ ਖੁੱਲ ਸਕਦਾ ਹੈ।
Get all latest content delivered to your email a few times a month.