ਤਾਜਾ ਖਬਰਾਂ
ਚੰਡੀਗੜ੍ਹ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ, ਜੋ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ, ਇੱਕ ਵਾਰ ਫਿਰ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਇਆ ਹੈ। ਇਸ ਵਾਰ ਉਸਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਦੱਸ ਦੇਈਏ ਕਿ ਅੱਜ ਮੰਗਲਵਾਰ ਸਵੇਰੇ 7 ਵਜੇ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ (ਰੋਹਤਕ) ਤੋਂ ਬਾਹਰ ਲਿਆਂਦਾ ਗਿਆ ਅਤੇ ਦੋ ਵਾਹਨਾਂ ਦੇ ਕਾਫਲੇ ਨਾਲ ਸਿਰਸਾ ਡੇਰੇ ਭੇਜਿਆ ਗਿਆ। ਰਾਮ ਰਹੀਮ ਨੂੰ ਲੈਣ ਲਈ ਸਿਰਸਾ ਤੋਂ ਪਹੁੰਚੀ ਟੀਮ ਵਿੱਚ ਹਨੀਪ੍ਰੀਤ, ਡੇਰਾ ਚੇਅਰਮੈਨ ਦਾਨ ਸਿੰਘ, ਡਾ. ਆਰ. ਕੇ. ਨੈਨ ਅਤੇ ਸ਼ਰਨਦੀਪ ਸਿੰਘ ਸੀਟੂ ਸ਼ਾਮਲ ਸਨ। ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਵਿਚਕਾਰ ਜੇਲ੍ਹ ਤੋਂ ਬਾਹਰ ਕੱਢ ਕੇ ਸਿਰਸਾ ਲਿਜਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਰਾਮ ਰਹੀਮ ਦਾ ਜਨਮਦਿਨ 15 ਅਗਸਤ ਨੂੰ ਹੈ। ਜਾਣਕਾਰੀ ਅਨੁਸਾਰ ਰੱਖੜੀ ਤੋਂ ਬਾਅਦ ਡੇਰੇ ਵਿੱਚ ਜਨਮਦਿਨ ਦੇ ਜਸ਼ਨ ਮਨਾਏ ਜਾਣਗੇ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਆਪਣੇ ਜਨਮਦਿਨ ਜਾਂ ਤਿਉਹਾਰਾਂ ਦੇ ਆਲੇ-ਦੁਆਲੇ ਪੈਰੋਲ 'ਤੇ ਬਾਹਰ ਆਉਂਦਾ ਰਿਹਾ ਹੈ।
Get all latest content delivered to your email a few times a month.