ਤਾਜਾ ਖਬਰਾਂ
ਚੰਡੀਗੜ੍ਹ- ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ 3' ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸੁਪਰਹਿੱਟ ਫਿਲਮ ‘ਚੱਲ ਮੇਰਾ ਪੁੱਤ’ ਦੇ ਚੌਥੇ ਭਾਗ ਨੂੰ ਅਜੇ ਤੱਕ ਭਾਰਤ ਵਿੱਚ ਰਿਲੀਜ਼ ਲਈ ਮਨਜ਼ੂਰੀ ਨਹੀਂ ਮਿਲੀ ਹੈ। ਪ੍ਰਸਿੱਧ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ ਪਰ ਇਸ ਫਿਲਮ ਵਿੱਚ ਕੁਝ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਇਸ ਦੀ ਰਿਲੀਜ਼ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ।
ਪ੍ਰਬੰਧਕਾਂ ਨੇ ਫਿਲਮ ਦੀ ਰਿਲੀਜ਼ ਮਿਤੀ 1 ਅਗਸਤ ਨਿਰਧਾਰਤ ਕੀਤੀ ਹੈ। ਜੇਕਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਦਾ ਹੈ ਤਾਂ ਇਹ ਸਪੱਸ਼ਟ ਹੈ ਕਿ ਇਹ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਪਰ ਦਰਸ਼ਕ ਇਸ ਨੂੰ ਭਾਰਤ ਵਿੱਚ ਨਹੀਂ ਦੇਖ ਸਕਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਨੂੰ ਵੀ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਕਾਰਨ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਫਿਲਮਾਂ ਦੇ ਪਹਿਲੇ ਹਿੱਸੇ ਸੁਪਰਹਿੱਟ ਰਹੇ ਹਨ।
‘ਚਲ ਮੇਰਾ ਪੁਤ’ ਦੇ ਪਹਿਲੇ ਹਿੱਸੇ ਵਿੱਚ ਪ੍ਰਵਾਸੀ ਜੀਵਨ ਨੂੰ ਇਸ ਦੀ ਭਾਵਨਾਤਮਕ ਅਤੇ ਹਾਸੋਹੀਣੀ ਪੇਸ਼ਕਾਰੀ ਲਈ ਪ੍ਰਸ਼ੰਸਾ ਕੀਤੀ ਗਈ ਹੈ। ਇਫਤਿਖਾਰ ਠਾਕੁਰ, ਅਕਰਮ ਉਦਾਸ ਅਤੇ ਨਾਸਿਰ ਚਿਨਯੋਤੀ ਵਰਗੇ ਪਾਕਿਸਤਾਨੀ ਕਾਮੇਡੀਅਨਾਂ ਨੇ ਇਸ ਵਿੱਚ ਕੰਮ ਕੀਤਾ ਹੈ। ਪਹਿਲਗਾਮ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਵਿਵਾਦ ‘ਤੇ ਇਫਤਿਖਾਰ ਠਾਕੁਰ ਨੇ ਵਿਰੋਧੀ ਬਿਆਨ ਦਿੱਤੇ ਸਨ। ਜਿਸ ਦਾ ਭਾਰਤ ਵਿੱਚ ਕਾਫੀ ਵਿਰੋਧ ਹੋਇਆ ਸੀ।
Get all latest content delivered to your email a few times a month.