ਤਾਜਾ ਖਬਰਾਂ
ਤਰਨਤਾਰਨ ਦੇ ਪਿੰਡ ਤੁੜ 'ਚ ਨਸ਼ੇ ਦੀ ਲਤ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। 32 ਸਾਲਾ ਚਮਕੌਰ ਸਿੰਘ, ਜੋ ਨਸ਼ੇ ਦਾ ਆਦੀ ਸੀ, ਆਪਣਿਆਂ ਦੋਸਤਾਂ ਨਾਲ ਮਿਲ ਕੇ ਨਸ਼ਾ ਕਰ ਰਿਹਾ ਸੀ। ਦੋਸਤਾਂ ਵੱਲੋਂ ਨਸ਼ੇ ਦਾ ਟੀਕਾ ਲਗਵਾਏ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਚਮਕੌਰ ਸਿੰਘ ਕੁਝ ਦਿਨ ਪਹਿਲਾਂ ਟਰੱਕ ਚਲਾ ਕੇ ਘਰ ਵਾਪਸ ਆਇਆ ਸੀ। ਵਾਪਸੀ ਤੋਂ ਬਾਅਦ ਉਸਦੇ ਦੋਸਤ ਭੁਪਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਉਸਦੇ ਘਰ ਆਏ ਅਤੇ ਉਸਦੇ ਕਮਰੇ ਵਿੱਚ ਨਸ਼ਾ ਕੀਤਾ। ਕੁਝ ਸਮੇਂ ਬਾਅਦ ਦੋਵੇਂ ਕਮਰੇ 'ਚੋਂ ਨਿਕਲ ਕੇ ਆਪਣੇ ਘਰ ਚਲੇ ਗਏ।
ਚਮਕੌਰ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜਦ ਉਹ ਕਮਰੇ ਵਿੱਚ ਗਿਆ ਤਾਂ ਚਮਕੌਰ ਦਰਦ ਨਾਲ ਤੜਫ ਰਿਹਾ ਸੀ। ਮੌਤ ਤੋਂ ਪਹਿਲਾਂ ਚਮਕੌਰ ਨੇ ਦੱਸਿਆ ਕਿ ਉਸਦੇ ਦੋਸਤਾਂ ਨੇ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਦਿੱਤੀ।
ਪੁਲਿਸ ਨੇ ਭੁਪਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਮੁਹੱਈਆ ਕਰਵਾਉਣ ਅਧੀਨ ਕੇਸ ਦਰਜ ਕੀਤਾ ਹੈ। ਡੀਐਸਪੀ ਅਤੁਲ ਸੋਨੀ ਨੇ ਜਾਣਕਾਰੀ ਦਿੱਤੀ ਕਿ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਭੁਪਿੰਦਰ ਸਿੰਘ ਦੀ ਭਾਲ ਜਾਰੀ ਹੈ।
Get all latest content delivered to your email a few times a month.