ਤਾਜਾ ਖਬਰਾਂ
ਮੈਲਬੋਰਨ, 23 ਜੁਲਾਈ -ਬੀਤੇ ਦੋ ਹਫਤਿਆ ਤੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਅਸਟ੍ਰੇਲੀਆ ਅਤੇ ਨਿਊਜੀਲੈਂਡ ਵਿਖੇ ਅਲੱਗ ਅਲੱਗ ਧਾਰਮਿਕ ਰਾਜਨੀਤਕ ਅਤੇ ਸਮਾਜਿਕ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੀਆ ਸਖਸ਼ੀਅਤਾ ਨਾਲ ਮੀਟਿੰਗਾ ਕੀਤੀਆ ਤਕਰੀਬਨ ਦਰਜਨ ਦੇ ਕਰੀਬ ਧਾਰਮਿਕ ਅਸਥਾਨਾ ਤੇ ਸੰਗਤਾਂ ਨਾਲ ਵਿਚਾਰ ਸਾਝੇ ਕੀਤੇ ।
ਕਰਨੈਲ ਸਿੰਘ ਪੀਰਮੁਹੰਮਦ ਦਾ ਮੈਲਬੋਰਨ ਤੇ ਔਕਲੈਡ ਵਿਖੇ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਵਿਦੇਸ ਵੱਸਦਾ ਸਿੱਖ ਅਤੇ ਪੰਜਾਬੀ ਭਾਈਚਾਰਾ ਆਪਣੀ ਖੇਤਰੀ ਪਾਰਟੀ ਸ੍ਰੌਮਣੀ ਅਕਾਲੀ ਦਲ ਪ੍ਰਤੀ ਬੇਹੱਦ ਫਿਕਰਮੰਦ ਹੈ । ਵਿਦੇਸ ਵੱਸਦੇ ਸਿੱਖ ਤੇ ਪੰਜਾਬੀ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿੰਨਾਂ ਕਦਰਾ ਕੀਮਤਾ ਨੂੰ ਲੈਕੇ ਬਣਾਇਆ ਗਿਆ ਸੀ ਉਹਨਾਂ ਕਦਰਾ ਕੀਮਤਾ ਤੇ ਮੁੜ ਚੱਲਕੇ ਪੰਜਾਬ ਨੂੰ ਠੋਸ ਅਗਵਾਈ ਦੇਵੇ । ਉਹਨਾਂ ਅਹਿਮ ਪ੍ਰਗਟਾਵਾ ਕਰਦਿਆ ਕਿਹਾ ਕਿ ਪੰਜ ਮੈਬਰੀ ਭਰਤੀ ਕਮੇਟੀ ਦੀ ਦੇਖਰੇਖ ਹੇਠ ਕੀਤੀ ਮੈਬਰਸਿਪ ਭਰਤੀ ਤੋ ਬਾਅਦ ਹੁਣ 11 ਅਗਸਤ ਨੂੰ ਡੈਲੀਗੇਟ ਇਜਲਾਸ ਵਿੱਚ ਨਵੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਜੋ ਕਿ ਸ੍ਰੌਮਣੀ ਅਕਾਲੀ ਦਲ ਨੂੰ ਠੋਸ ਪੰਥਕ ਸੋਚ ਵਿਚਾਰ ਨਾਲ ਪੰਜਾਬ ਦੀ ਖੇਤਰੀ ਪਾਰਟੀ ਦੀ ਅਗਵਾਈ ਕਰੇਗਾ ।
ਕਰਨੈਲ ਸਿੰਘ ਪੀਰਮੁਹੰਮਦ ਨੇ ਲੈਂਡ ਪੂਲਿੰਗ ਬਾਰੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਨੀਤੀ ਤੁਰੰਤ ਵਾਪਿਸ ਲੈਣੀ ਹੀ ਪਵੇਗੀ ਵਿਦੇਸੀ ਭਾਈਚਾਰਾ ਆਪਣੀਆ ਜਮੀਨਾ ਦੀ ਹੋਣ ਜਾ ਰਹੀ ਲੁੱਟ ਤੋ ਬੇਹੱਦ ਚਿੰਤਤ ਹੈ ।
ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਕਿ ਇਹ ਲੈਂਡ ਪੂਲਿੰਗ ਸਕੀਮ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰ ਵਾਪਿਸ ਲਵੇ। ਪੀਰਮੁਹੰਮਦ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਜ਼ਮੀਨ ਖੋਹੀ ਜਾ ਰਹੀ ਹੈ। ਕਿਸਾਨ ਆਪਣੀ ਮਾਂ ਰੂਪੀ(ਜ਼ਮੀਨ) ਨੂੰ ਕਿਸੇ ਵੀ ਕੀਮਤ ਤੇ ਨਹੀਂ ਦੇਣਾ ਚਾਹੁੰਦੇ। ਇਸ ਦੌਰੇ ਦੌਰਾਨ ਕਰਨੈਲ ਸਿੰਘ ਪੀਰਮੁਹੰਮਦ ਨਾਲ ਭਾਈ ਜਸਵਿੰਦਰ ਸਿੰਘ, ਭਾਈ ਅਮਰੀਕ ਸਿੰਘ ਭੈਲ , ਭਾਈ ਸਮਸੇਰ ਸਿੰਘ, ਅਮਨਦੀਪ ਸਿੰਘ ਪੱਟੀ , ਜੋਗਿੰਦਰ ਸਿੰਘ ਗਿੱਲ ਕਰੇਗੀਬਰਨ ,ਜਸਵੀਰ ਸਿੰਘ, ਫਤਿਹ ਸਿੰਘ ਔਕਲੈਡ ਅਵਤਾਰ ਸਿੰਘ ਸੰਧੂ , ਜਗਰੂਪ ਸਿੰਘ ਸਿੱਧੂ , ਉਪਿੰਦਰ ਸਿੰਘ ਸੇਖੋ ਵਿਕਟੋਰੀਆ, ਗੁਰਮੀਤ ਸਿੰਘ ਵਿਸੇਸ ਤੌਰ ਤੇ ਹਾਜਰ ਸਨ।
Get all latest content delivered to your email a few times a month.