ਤਾਜਾ ਖਬਰਾਂ
ਚੰਡੀਗੜ੍ਹ;- ਅੱਜ ਵਿਧਾਨ ਸਭਾ ਤੇ ਕੈਂਪਸ ਚ ਡਿਊਟੀ ਦੇ ਰਹੇ ਸੁਰੱਖਿਆ ਕਰਮਚਾਰੀਆਂ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ , ਜਦੋਂ ਦਰਜਨ ਦੇ ਕਰੀਬ ਨੌਜਵਾਨਾਂ ਨੇ ਰੋਪੜ ਤੇ ਵਿਧਾਇਕ ਦਿਨੇਸ਼ ਚੱਡਾ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਇਸ ਮੌਕੇ ਉਹਨਾਂ ਦੇ ਹੱਥਾਂ ਵਿੱਚ ਵਿਧਾਇਕ ਦਿਨੇਸ਼ ਚੱਡਾ ਵਿਰੁੱਧ ਪੋਸਟਰ ਹੱਥਾਂ ਵਿੱਚ ਫੜੇ ਹੋਏ ਸਨ। ਇਸ ਮੌਕੇ ਉਹਨਾਂ ਦੇ ਅਗਵਾਈ ਕਰਦਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਵਿੱਚੋਂ ਸਸਪੈਂਡ ਕੀਤੇ ਗਏ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਰ ਰਹੇ ਸਨ ।
ਇਸ ਸਮੇਂ ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰ ਹਨ , ਇੱਕ ਨੌਜਵਾਨ ਨੇ ਕਿਹਾ ਉਸ ਦੀ ਪਤਨੀ ਪਾਰਟੀ ਵੱਲੋਂ ਪਿੰਡ ਦੀ ਸਰਪੰਚ ਹੈ ਪਰ ਚੱਡਾ ਵੱਲੋਂ ਉਹਨਾਂ ਵਿਰੁੱਧ ਝੂਠਾ ਮੁਕਦਮਾ ਦਰਜ ਕਰਵਾਇਆ ਗਿਆ ਹੈ। ਇਸ ਸਮੇਂ ਉਹ ਮੁੱਖ ਮੰਤਰੀ ਤੋਂ ਮੰਗ ਕਰ ਰਹੇ ਸਨ ਕਿ ਲੋਕਾਂ ਤੇ ਝੂਠੇ ਮੁਕਦਮੇ ਦਰਜ ਕਰਵਾਉਣ ਵਾਲੇ ਵਿਧਾਇਕ ਚੱਡਾ ਵਿਰੁੱਧ ਕਾਰਵਾਈ ਕੀਤੀ ਜਾਵੇ।
Get all latest content delivered to your email a few times a month.