ਤਾਜਾ ਖਬਰਾਂ
ਐਕਸੀਓਮ-4 ਮਿਸ਼ਨ ਪੂਰਾ ਹੋਣ ਜਾ ਰਿਹਾ ਹੈ। 14 ਜੁਲਾਈ ਨੂੰ ਐਕਸੀਓਮ-4 ਮਿਸ਼ਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ 'ਤੇ ਵਾਪਸ ਆਉਣ ਜਾ ਰਿਹਾ ਹੈ। ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਸ਼ੁਭਾਂਸ਼ੂ ਸ਼ੁਕਲਾ ਦਾ ਪਰਿਵਾਰ ਬਹੁਤ ਖੁਸ਼ ਤੇ ਮਾਣ ਮਹਿਸੂਸ ਕਰ ਰਿਹਾ ਹੈ। ਕਰੋੜਾ ਲੋਕਾਂ ਲਈ ਸ਼ੁਭਾਂਸ਼ੂ ਸ਼ੁਕਲਾ ਪ੍ਰੇਰਨਾ ਦਾ ਪ੍ਰਤੀਕ ਬਣ ਗਿਆ ਹੈ। ਸ਼ੁਭਾਂਸ਼ੂ ਸ਼ੁਕਲਾ ਦੇ ਪਿਤਾ ਸ਼ੰਭੂ ਦਿਆਲ ਸ਼ੁਕਲਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਸ ਮੌਕੇ ‘ਤੇ ਮਾਣ ਅਤੇ ਖੁਸ਼ੀ ਪ੍ਰਗਟ ਕੀਤੀ ਹੈ।
ਸ਼ੁਭਾਂਸ਼ੂ ਸ਼ੁਕਲਾ ਦੇ ਪਿਤਾ ਸ਼ੰਭੂ ਦਿਆਲ ਸ਼ੁਕਲਾ ਨੇ ਕਿਹਾ ਕਿ ‘ਅਸੀਂ ਸਾਰੇ ਬਹੁਤ ਉਤਸ਼ਾਹਿਤ ਤੇ ਖੁਸ਼ ਹਾਂ, ਮੇਰੇ ਬੇਟੇ ਦੀ ਵਾਪਸੀ 14 ਜੁਲਾਈ ਤੋਂ ਸ਼ੁਰੂ ਹੋਵੇਗੀ ਤੇ ਅਸੀਂ ਸਾਰੇ ਸ਼ੁਭਾਸ਼ੂ ਦੇ ਧਰਤੀ 'ਤੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਸਾਡਾ ਪੂਰਾ ਪਰਿਵਾਰ ਸ਼ੁਭਾਸ਼ੂ ਦੀ ਵਾਪਸੀ ਦਾ ਸਵਾਗਤ ਕਰਨ ਲਈ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਜਦੋਂ ਸ਼ੁਭਾਂਸ਼ੂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਵਿੱਚ ਸੀ ਤਾਂ ਪਰਿਵਾਰ ਨੇ ਉਸ ਨਾਲ ਗੱਲ ਕੀਤੀ ਸੀ ਤਾਂ ਮੇਰੇ ਬੇਟੇ ਭਾਵੁਕ ਹੁੰਦੇ ਹੋਏ ਕਿਹਾ ਕਿ, 'ਉਸਨੇ ਸਾਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਚੱਲ ਰਹੇ ਕੰਮ ਬਾਰੇ ਦੱਸਿਆ। ਸ਼ੁਭਾਂਸ਼ੂ ਨੇ ਸਾਨੂੰ ਉਹ ਜਗ੍ਹਾਂ ਦਿਖਾਈ ਜਿੱਥੇ ਉਹ ਸੌਂਦਾ ਤੇ ਕੰਮ ਕਰਦਾ ਹੈ।‘
ਐਕਸੀਓਮ ਸਪੇਸ ਨੇ ਦੱਸਿਆ ਕਿ ‘AX-4 ਪੁਲਾੜ ਯਾਤਰੀਆਂ ਦੀ ਧਰਤੀ 'ਤੇ ਵਾਪਸੀ ਦੀ ਯਾਤਰਾ ਸੋਮਵਾਰ 14 ਜੁਲਾਈ ਨੂੰ 4.30 ਵਜੇ ਤੋਂ ਪਹਿਲਾਂ ਸ਼ੁਰੂ ਨਹੀਂ ਹੋਵੇਗੀ। ਅੰਤਰਰਾਸ਼ਟਰੀ ਪੁਲਾੜ ਯਾਤਰੀਆਂ ਦੇ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਇੱਕ ਇਤਿਹਾਸਕ ਮਿਸ਼ਨ ਨੂੰ ਦਰਸਾਉਂਦੀ ਹੈ।
Get all latest content delivered to your email a few times a month.