ਤਾਜਾ ਖਬਰਾਂ
ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਜਿੱਥੇ ਜਲ ਸਰੋਤ ਮੰਤਰੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਤੋਂ ਕੇਂਦਰੀ ਸੁਰੱਖਿਆ ਨੂੰ ਹਟਾਉਣ ਦਾ ਮਤਾ ਵਿਧਾਨ ਸਭਾ ਦੀ ਪਟਲ ਤੇ ਰੱਖਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਈ ਮੁੱਦਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਇੱਕ ਪਾਸੇ ਜਿੱਥੇ ਸੀਐਮ ਮਾਨ ਨੇ ਪਾਣੀਆਂ ਦੇ ਮੁੱਦੇ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧੇ ਤਾਂ ਨਾਲ ਹੀ ਉਨ੍ਹਾਂ ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੌਸਾਂਝ ਦੀ ਵਿਵਾਦਿਤ ਫਿਲਮ ਸਰਦਾਰਜੀ-3 ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ।
ਸੀਐੱਮ ਮਾਨ ਨੇ ਕਿਹਾ ਜਦੋਂ ਕੰਮ ਹੋਵੇ ਤਾਂ ਸਰਦਾਰ ਨਹੀਂ ਤਾਂ ਗੱਦਾਰ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦਾ ਪੁੱਤਰ ਜਿਸ ਦੀ ਫਿਲਮ ਨੂੰ ਲੈ ਕੇ ਹੁਣ ਵਿਵਾਦ ਬਣਾਇਆ ਹੋਇਆ ਹੈ, ਉਹ ਫਿਲਮ ਤਾਂ ਪਹਿਲਗਾਮ ਹਮਲੇ ਤੋਂ ਪਹਿਲਾਂ ਹੀ ਬਣ ਚੁੱਕੀ ਸੀ। ਜੇਕਰ ਇਸ ਵਿੱਚ ਪਾਕਿਸਤਾਨੀ ਅਦਾਕਾਰਾਂ ਨੇ ਕੰਮ ਕੀਤਾ ਹੈ ਤਾਂ ਇਸਦਾ ਮਤਲਬ ਇਹ ਤਾਂ ਨਹੀਂ ਕੀ ਦਿਲਜੀਤ ਗੱਦਾਰ ਹੋ ਗਏ।
ਦਿਲਜੀਤ ਦੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਉਨ੍ਹਾਂ ‘ਤੇ ਗੱਦਾਰ ਹੋਣ ਦਾ ਆਰੋਪ ਲਗਾਇਆ ਜਾ ਰਿਹਾ ਹੈ। ਅੱਗੇ ਸੀਐੱਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਦਾ ਸ਼ੂਟ ਤਾਂ ਪਹਿਲਗਾਮ ਦੇ ਵਾਰਦਾਤ ਤੋਂ ਪਹਿਲਾਂ ਹੀ ਹੋ ਗਿਆ ਸੀ। ਪਾਕਿਸਤਾਨ ਦਾ ਕਲਚਰ ਸਾਡੇ ਪੰਜਾਬ ਨਾਲ ਕਾਫੀ ਮਿਲਦਾ ਹੈ। ਇਸ ਲਈ ਕਲਾਕਾਰਾਂ ਨਾਲ ਅਜਿਹਾ ਪੱਖਪਾਤ ਕਦੇ ਵੀ ਨਹੀਂ ਕਰਨਾ ਚਾਹੀਦਾ। ਪਰ ਜੋ ਦਿਲਜੀਤ ਨਾਲ ਹੋ ਰਿਹਾ ਹੈ ਉਹ ਬਹੁਤ ਗਲਤ ਹੈ।
Get all latest content delivered to your email a few times a month.