ਤਾਜਾ ਖਬਰਾਂ
ਚੰਡੀਗੜ੍- ਐਪਲ ਇੰਕ ਨੇ ਭਾਰਤੀ ਮੂਲ ਦੇ ਸਬੀਹ ਖ਼ਾਨ ਨੂੰ ਆਪਣਾ ਨਵਾਂ ਚੀਫ ਅਪਰੇਟਿੰਗ ਅਫਸਰ (ਸੀਓਓ) ਨਿਯੁਕਤ ਕੀਤਾ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਸਬੀਹ ਖ਼ਾਨ (58) ਐਪਲ ਨਾਲ 30 ਸਾਲਾਂ ਤੋਂ ਜੁੜਿਆ ਹੋਇਆ ਹੈ ਅਤੇ ਇਸ ਸਮੇਂ ਅਪਰੇਸ਼ਨਜ਼ ਵਿੱਚ ਸੀਨੀਅਰ ਮੀਤ ਪ੍ਰਧਾਨ ਹੈ। ਉਹ ਇਸ ਮਹੀਨੇ ਦੇ ਅਖ਼ੀਰ ਵਿੱਚ ਜੈਫ ਵਿਲੀਅਮਜ਼ ਦੀ ਥਾਂ ਲਵੇਗਾ। 1995 ਵਿੱਚ ਐਪਲ ਦੇ ਖ਼ਰੀਦ ਗਰੁੱਪ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਜੀਈ ਪਲਾਸਟਿਕਸ ਵਿੱਚ ਐਪਲੀਕੇਸ਼ਨ ਡਿਵਲਪਮੈਂਟ ਇੰਜੀਅਨਰਿੰਗ ਅਤੇ ਮੁੱਖ ਅਕਾਊਂਟ ਟੈਕੀਨਕਲ ਆਗੂ ਵਜੋਂ ਕੰਮ ਕੀਤਾ ਹੈ। 1966 ਵਿੱਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਪੈਦਾ ਹੋਇਆ ਸਬੀਹ ਅਮਰੀਕਾ ਵਿੱਚ ਵਸਣ ਤੋਂ ਪਹਿਲਾਂ ਆਪਣੇ ਸਕੂਲ ਦੇ ਦਿਨਾਂ ਦੌਰਾਨ ਸਿੰਗਾਪੁਰ ਚਲਾ ਗਿਆ। ਉਸ ਨੇ ਟੱਫਟਸ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਅਤੇ ਮਕੈਨੀਕਲ ਇੰਜਨੀਅਰਿੰਗ ਵਿੱਚ ਬੈਚੂਲਰ ਕੀਤੀ ਹੈ। ਉਹ 2019 ਵਿੱਚ ਐਪ ਵਿੱਚ ਅਪਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਣ ਗਏ ਸਨ।
Get all latest content delivered to your email a few times a month.