IMG-LOGO
ਹੋਮ ਚੰਡੀਗੜ੍ਹ: ਅਦਾਲਤ ਦੇ ਬਾਹਰ ਮਜੀਠੀਆ ਬਾਰੇ ਸਰਕਾਰੀ ਵਕੀਲ ਨੇ ਰਿਮਾਂਡ ਬਾਰੇ...

ਅਦਾਲਤ ਦੇ ਬਾਹਰ ਮਜੀਠੀਆ ਬਾਰੇ ਸਰਕਾਰੀ ਵਕੀਲ ਨੇ ਰਿਮਾਂਡ ਬਾਰੇ ਕਰ ਦਿੱਤੇ ਵੱਡੇ ਖੁਲਾਸੇ

Admin User - Jul 06, 2025 03:42 PM
IMG

ਚੰਡੀਗੜ੍ਹ- ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈI ਅਦਾਲਤ ਵਿੱਚ ਸਰਕਾਰੀ ਵਕੀਲਾਂ ਨੇ ਨਿਆਂਇਕ ਰਿਮਾਂਡ ਲਈ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਨੂੰ ਨਿਆਂਇਕ ਰਿਮਾਂਡ ਲਈ ਭੇਜ ਦਿੱਤਾ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 19 ਜੁਲਾਈ ਹੋਵੇਗੀ, ਜਿਸ ਵਿੱਚ ਉਨ੍ਹਾਂ ਨੂੰ ਪੇਸ਼ ਕੀਤਾ ਜਾਣਾ ਹੈ।


ਸਰਕਾਰੀ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੋਰ ਸਾਰੀਆਂ ਕੇਸ ਫਾਈਲਾਂ ਅਦਾਲਤ ਵਿੱਚ ਦਿਖਾਈਆਂ ਗਈਆਂ, ਅਦਾਲਤ ਨੇ ਸਭ ਕੁਝ ਦੇਖਣ ਤੋਂ ਬਾਅਦ ਦਸਤਖਤ ਕੀਤੇ ਹਨ। ਰਿਮਾਂਡ ਦੀ ਮਿਆਦ ਦੌਰਾਨ ਜਾਂਚ 'ਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਹਨ। ਅਦਾਲਤ ਵਿੱਚ ਇੱਕ ਦਲੀਲ ਦਿੱਤੀ ਗਈ ਹੈ ਕਿ ਜੇਕਰ ਹੋਰ ਰਿਮਾਂਡ ਦੀ ਲੋੜ ਹੈ, ਤਾਂ ਤਿੰਨ ਦਿਨਾਂ ਲਈ ਦੁਬਾਰਾ ਪੁਲਿਸ ਰਿਮਾਂਡ ਲਿਆ ਜਾ ਸਕਦਾ ਹੈ। ਸਰਈਆ 'ਤੇ ਛਾਪਾ ਮਾਰਿਆ ਗਿਆ ਅਤੇ ਬਹੁਤ ਸਾਰੇ ਨਵੇਂ ਦਸਤਾਵੇਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਉਸਦੇ ਆਪਣੇ ਕਾਗਜ਼ਾਤ ਕੁਝ ਹੋਰ ਕਹਿੰਦੇ ਹਨ ਅਤੇ ਉੱਥੋਂ ਦੇ ਦਸਤਾਵੇਜ਼ ਕੁਝ ਹੋਰ ਕਹਿੰਦੇ ਹਨ। ਟੀਮ ਸ਼ਿਮਲਾ, ਗੋਰਖਪੁਰ ਗਈ, ਦਿੱਲੀ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਜੇਕਰ ਦੁਬਾਰਾ ਛਾਪੇਮਾਰੀ ਕਰਨ ਦੀ ਲੋੜ ਪਈ ਤਾਂ ਉਨ੍ਹਾਂ ਨੂੰ ਬੁਲਾਇਆ ਜਾ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.