ਤਾਜਾ ਖਬਰਾਂ
ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਇਮਲੋਟਾ ਪਿੰਡ ਦੇ ਇੱਕ ਨਿੱਜੀ ਸਕੂਲ 'ਚ ਖੇਡਦੇ ਸਮੇਂ 8ਵੀਂ ਜਮਾਤ ਦੇ ਵਿਦਿਆਰਥੀ ਲਕਸ਼ਯ ਨੂੰ ਅਚਾਨਕ ਚੱਕਰ ਆ ਗਏ। ਲਕਸ਼ਯ, ਜੋ ਕਿ ਰੋਹਤਕ ਜ਼ਿਲ੍ਹੇ ਦੇ ਪਿਲਾਣਾ ਪਿੰਡ ਦਾ ਰਹਿਣ ਵਾਲਾ ਸੀ, ਸਵੇਰੇ ਸਧਾਰਣ ਹਾਲਤ ਵਿੱਚ ਸਕੂਲ ਪਹੁੰਚਿਆ ਸੀ। ਜ਼ੀਰੋ ਪੀਰੀਅਡ ਦੌਰਾਨ ਖੇਡਾਂ ਵਿੱਚ ਭਾਗ ਲੈਂਦੇ ਹੋਏ ਉਹ ਬੇਹੋਸ਼ ਹੋ ਕੇ ਡਿੱਗ ਪਿਆ।
ਸਕੂਲ ਪ੍ਰਬੰਧਨ ਨੇ ਤੁਰੰਤ ਗੰਭੀਰਤਾ ਨੂੰ ਸਮਝਦਿਆਂ, ਸਕੂਲ ਸਟਾਫ ਦੀ ਮਦਦ ਨਾਲ ਲਕਸ਼ਯ ਨੂੰ ਇਲਾਜ ਲਈ ਆਪਣੇ ਵਾਹਨ ਰਾਹੀਂ ਝੱਜਰ ਭੇਜ ਦਿੱਤਾ। ਰਸਤੇ ਵਿੱਚ ਪਿੰਡ ਗਵਾਲਿਸ਼ਨ ਨੇੜੇ ਲਕਸ਼ਯ ਦੇ ਮੂੰਹ ਅਤੇ ਨੱਕ ਵਿੱਚੋਂ ਉਲਟੀਆਂ ਆਉਣ ਲੱਗੀਆਂ। ਹਾਲਤ ਬੇਹੱਦ ਨਾਜੁਕ ਹੋ ਗਈ ਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਲਕਸ਼ਯ ਦੀ ਮੌਤ ਹੋ ਗਈ।
ਲਕਸ਼ਯ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਜਾਂਚ ਅਧਿਕਾਰੀ ਸ਼ਕਤੀ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪੁੱਜ ਕੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ, ਪਰ ਉਨ੍ਹਾਂ ਵੱਲੋਂ ਕਿਸੇ ਉੱਤੇ ਵੀ ਸ਼ੱਕ ਨਹੀਂ ਜਤਾਇਆ ਗਿਆ।
ਵਿਦਿਆਰਥੀ ਦੇ ਪਿਤਾ ਭੂਪ ਸਿੰਘ ਨੇ ਕਿਹਾ ਕਿ ਉਹਦਾ ਪੁੱਤਰ ਪੂਰੀ ਤਰ੍ਹਾਂ ਠੀਕ ਸੀ ਅਤੇ ਅਚਾਨਕ ਹੋਈ ਇਹ ਘਟਨਾ ਉਨ੍ਹਾਂ ਲਈ ਗਹਿਰੀ ਚੋਟ ਵਾਲੀ ਹੈ। ਮੌਤ ਦੇ ਅਸਲ ਕਾਰਨ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋ ਸਕੇਗਾ। ਪਰਿਵਾਰ ਅਤੇ ਪਿੰਡ ਵਿਚ ਗਮ ਦਾ ਮਾਹੌਲ ਹੈ।
Get all latest content delivered to your email a few times a month.