ਤਾਜਾ ਖਬਰਾਂ
ਹਰਿਆਣਾ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਕੰਨਟਰੈਕਟ ਅਧੀਨ ਕੰਮ ਕਰ ਰਹੀਆਂ ਮਹਿਲਾ ਕਰਮਚਾਰੀਆਂ ਲਈ ਮਹੱਤਵਪੂਰਣ ਫ਼ੈਸਲਾ ਲਿਆ ਹੈ। ਹੁਣ ਇਹ ਮਹਿਲਾ ਕਰਮਚਾਰੀਆਂ ਹਰ ਮਹੀਨੇ ਦੋ ਕੈਜ਼ੁਅਲ ਲੀਵ (CL) ਲੈ ਸਕਣਗੀਆਂ। ਪਹਿਲਾਂ ਇਹ ਲੀਵ ਇੱਕ ਸਾਲ ਵਿੱਚ 10 CL ਸੀ, ਜਿਸ ਨੂੰ ਹੁਣ ਵਧਾ ਕੇ ਸਾਲਾਨਾ 22 CL ਕਰ ਦਿੱਤਾ ਗਿਆ ਹੈ।
ਇਸ ਸੰਬੰਧੀ ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਹੁਕਮਾਂ ਮੁਤਾਬਕ ਇਹ ਕੈਜ਼ੁਅਲ ਛੁੱਟੀਆਂ ਮੈਡੀਕਲ ਲੀਵ (ਜੋ ਕਿ 10 ਦਿਨਾਂ ਦੀ ਹੁੰਦੀ ਹੈ) ਤੋਂ ਵੱਖ ਹੋਣਗੀਆਂ। ਇਹ ਨਵਾਂ ਨਿਯਮ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ (HKRNL) ਦੇ ਅਧੀਨ ਆਉਣ ਵਾਲੀਆਂ ਸਾਰੀਆਂ ਮਹਿਲਾ ਕਰਮਚਾਰੀਆਂ ਉੱਤੇ ਲਾਗੂ ਕੀਤਾ ਜਾਵੇਗਾ।
ਹਰਿਆਣਾ ਵਿੱਚ ਲਗਭਗ 1.28 ਲੱਖ ਕੰਨਟਰੈਕਟ ਕਰਮਚਾਰੀ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਕਰੀਬ 38,700 ਮਹਿਲਾ ਕਰਮਚਾਰੀ ਹਨ। ਇਹ ਤੋਹਫ਼ਾ ਉਨ੍ਹਾਂ ਦੇ ਕੰਮ ਦੇ ਦਬਾਅ ਨੂੰ ਘਟਾਉਣ ਅਤੇ ਉਨ੍ਹਾਂ ਦੀ ਸਿਹਤ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਧਿਆਨ ਵਿੱਚ ਰੱਖ ਕੇ ਦਿੱਤਾ ਗਿਆ ਹੈ।
Get all latest content delivered to your email a few times a month.