IMG-LOGO
ਹੋਮ ਰਾਸ਼ਟਰੀ, ਮਨੋਰੰਜਨ, ‘ਬਿੱਗ ਬੌਸ 13’ ਫੇਮ ਦੀ ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ...

‘ਬਿੱਗ ਬੌਸ 13’ ਫੇਮ ਦੀ ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਹੋਇਆ ਦੇਹਾਂਤ

Admin User - Jun 28, 2025 11:21 AM
IMG

ਮੁੰਬਈ-  ‘ਕਾਂਟਾ ਲੱਗਾ’ ਗੀਤ ਨਾਲ ਮਸ਼ਹੂਰ ਹੋਈ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਹਸਪਤਾਲ ਦੇ ਇੱਕ ਸੂਤਰ ਨੇ ਦੱਸਿਆ ਜਰੀਵਾਲਾ ਨੂੰ ਉਨ੍ਹਾਂ ਦੇ ਪਤੀ ਅਦਾਕਾਰ ਪਰਾਗ ਤਿਆਗੀ ਵੱਲੋਂ ਮੁੰਬਈ ਦੇ ਉਪਨਗਰ ਵਿੱਚ ਸਥਿਤ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਲਿਆਂਦਾ ਗਿਆ ਸੀ।


ਉਨ੍ਹਾਂ ਦੱਸਿਆ, “ਉਨ੍ਹਾਂ ਨੂੰ ਰਾਤ ਕਰੀਬ 11:15 ਵਜੇ ਹਸਪਤਾਲ ਲਿਆਂਦਾ ਗਿਆ ਸੀ। ਡਿਊਟੀ ‘ਤੇ ਮੌਜੂਦ ਡਾਕਟਰ ਨੇ ਮੈਡੀਕਲ ਜਾਂਚ ਤੋਂ ਬਾਅਦ ਮ੍ਰਿਤਕ ਕਰਾਰ ਦਿੱਤਾ।’’ ਮੀਡੀਆ ਰਿਪੋਰਟਾਂ ਅਨੁਸਾਰ ਜਰੀਵਾਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਹਾਲਾਂਕਿ ਪਰਿਵਾਰ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।


ਦੱਸ ਦੇਈਏ ਕਿ ਜਰੀਵਾਲਾ ਨੇ ਆਪਣੇ ਪਤੀ ਨਾਲ ਡਾਂਸ-ਅਧਾਰਿਤ ਸ਼ੋਅ ‘ਨੱਚ ਬੱਲੀਏ’ ਅਤੇ ਬਾਅਦ ਵਿੱਚ ਸਲਮਾਨ ਖਾਨ ਦੁਆਰਾ ਹੋਸਟ ਕੀਤੇ ਗਏ ‘ਬਿੱਗ ਬੌਸ 13’ ਵਰਗੇ  ਸ਼ੋਅਜ਼ ਵਿੱਚ ਭਾਗ ਲੈ ਕੇ ਪ੍ਰਸਿੱਧੀ ਹਾਸਲ ਕੀਤੀ ਸੀ। ਜਰੀਵਾਲਾ ਦੀ ਅਚਾਨਕ ਮੌਤ ਨੇ ਦੋਸਤਾਂ ਅਤੇ ਸਹਿਕਰਮੀਆਂ ਨੂੰ ਹੈਰਾਨ ਕਰ ਦਿੱਤਾ ਹੈ।ਜਰੀਵਾਲਾ 2002 ਵਿੱਚ “ਕਾਂਟਾ ਲੱਗਾ” ਦੀ ਵੱਡੀ ਪ੍ਰਸਿੱਧੀ ਨਾਲ ਪ੍ਰਮੁੱਖਤਾ ਵਿੱਚ ਆਈ ਸੀ, ਜੋ ਕਿ 1972 ਦੀ ਫ਼ਿਲਮ “ਸਮਾਧੀ” ਤੋਂ ਲਤਾ ਮੰਗੇਸ਼ਕਰ ਦੇ ਇੱਕ ਪੁਰਾਣੇ ਗੀਤ ਦਾ ਰੀਮਿਕਸ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.