ਤਾਜਾ ਖਬਰਾਂ
ਕੈਨੇਡਾ ਵਿੱਚ ਨਵੀਂ ਰਾਜਨੀਤਿਕ ਲੀਡਰਸ਼ਿਪ ਦੇ ਸੱਤਾ ਵਿੱਚ ਆਉਣ ਨਾਲ, ਅੰਤਰਰਾਸ਼ਟਰੀ ਨੀਤੀਆਂ ਵਿੱਚ ਵੀ ਨਵੀਂ ਦਿਸ਼ਾ ਦੇ ਸੰਕੇਤ ਮਿਲ ਰਹੇ ਹਨ। ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਪਹਿਲੀ ਸਾਫ਼ ਨੀਤੀਕ ਉੱਚਾਰਨਾ ਕਰਦਿਆਂ ਕਿਹਾ ਕਿ ਕੈਨੇਡਾ ਦੀ ਨਵੀਂ ਸਰਕਾਰ ਅੱਤਵਾਦ ਵਿਰੁੱਧ ਕੋਈ ਢਿੱਲ ਨਹੀਂ ਦੇਵੇਗੀ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਭਾਰਤ ਨੂੰ ਇੱਕ ਭਰੋਸੇਮੰਦ ਸਾਥੀ ਵਜੋਂ ਦੱਸਿਆ ਅਤੇ ਕਿਹਾ ਕਿ ਖਾਲਿਸਤਾਨੀ ਅੱਤਵਾਦ ਜਾਂ ਕਿਸੇ ਵੀ ਕਿਸਮ ਦੀ ਕੱਟੜਵਾਦੀ ਸੋਚ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ 1985 ਦੇ ਏਅਰ ਇੰਡੀਆ 'ਕਨਿਸ਼ਕ' ਹਮਲੇ ਦੀ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਇਹ ਹਮਲਾ ਸਿਰਫ਼ ਕੈਨੇਡਾ ਹੀ ਨਹੀਂ, ਸਾਰੀ ਦੁਨੀਆ ਲਈ ਸਬਕ ਸੀ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਸ ਹਮਲੇ ਦੀ 40ਵੀਂ ਵਰ੍ਹੇਗੰਢ ਮੌਕੇ ਕੈਨੇਡਾ ਭਰ ਵਿੱਚ ਯਾਦਗਾਰੀ ਸਮਾਗਮ ਹੋ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੀ ਸ਼ਰਧਾਂਜਲੀ ਦਿੱਤੀ ਅਤੇ ਦੁਨੀਆ ਨੂੰ ਅੱਤਵਾਦ ਵਿਰੁੱਧ ਏਕਜੁੱਟ ਹੋਣ ਦੀ ਲੋੜ ਦੱਸੀ। ਇਹ ਨਵੀਂ ਪਹੁੰਚ ਕੈਨੇਡਾ-ਭਾਰਤ ਰਿਸ਼ਤਿਆਂ ਵਿੱਚ ਨਵਾਂ ਪੰਨਾ ਖੋਲ੍ਹ ਸਕਦੀ ਹੈ।
Get all latest content delivered to your email a few times a month.