ਤਾਜਾ ਖਬਰਾਂ
ਮੋਗਾ- ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਖੁਰਦ ਵਾਸੀ ਕੁਲਵਿੰਦਰ ਸਿੰਘ ਦੀ ਲਾਸ਼ ਧਰਮਕੋਟ ਦੇ ਹੇਠ ਆਉਂਦੇ ਪਿੰਡ ਜਲਾਲਾਬਾਦ ਦੀ ਨਹਿਰ 'ਚੋਂ ਮਿਲੀ ਹੈ। ਕੁਲਵਿੰਦਰ ਸਿੰਘ ਕੱਲ ਰਾਤ ਤੋਂ ਗੁੰਮ ਸੀ। ਕੱਲ ਆਪਣੇ ਮੋਟਰਸਾਈਕਲ 'ਤੇ ਖੇਤ ਗਿਆ ਸੀ, ਪਰ ਘਰ ਵਾਪਸ ਨਹੀਂ ਆਇਆ। ਪਰਿਵਾਰ ਨੇ ਉਸਦੀ ਖੋਜ ਸ਼ੁਰੂ ਕਰ ਦਿੱਤੀ ਸੀ ਤੇ ਸੋਸ਼ਲ ਮੀਡੀਆ 'ਤੇ ਵੀ ਲਾਪਤਾ ਹੋਣ ਦੀ ਪੋਸਟ ਪਾਈ ਗਈ ਸੀ।
ਸਮਾਜ ਸੇਵਾ ਸੋਸਾਇਟੀ ਨੇ ਲਾਸ਼ ਨੂੰ ਨਹਿਰ 'ਚੋਂ ਕੱਢ ਕੇ ਮੋਗਾ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ।
ਧਰਮਕੋਟ ਪੁਲਿਸ ਵੱਲੋਂ ਜਾਣਕਾਰੀ ਦੇਣ ਦੇ ਅਨੁਸਾਰ, ਕੁਲਵਿੰਦਰ ਸਿੰਘ ਦੀ ਲਾਸ਼ ਜਲਾਲਾਬਾਦ ਦੀ ਨਹਿਰ 'ਚੋਂ ਮਿਲੀ ਹੈ। ਕੁਲਵਿੰਦਰ ਕੱਲ ਰਾਤ ਤੋਂ ਲਾਪਤਾ ਸੀ, ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਸੀ। ਅੱਜ ਉਸਦੀ ਲਾਸ਼ ਨਹਿਰ 'ਚ ਤੈਰਦੀ ਹੋਈ ਮਿਲੀ, ਜਿਸਨੂੰ ਸਮਾਜ ਸੇਵਾ ਸੋਸਾਇਟੀ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪੁਲਿਸ ਵਲੋਂ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਪਿੰਡ ਭਿੰਡਰ ਖੁਰਦ ਦੇ ਸਰਪੰਚ ਤੇ ਕੁਲਵਿੰਦਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਕੱਲ ਰਾਤ ਤੋਂ ਗੁੰਮ ਸੀ। ਮੋਟਰਸਾਈਕਲ ਵੀ ਉਸਦੇ ਕੋਲ ਸੀ। ਸਾਰੀ ਰਾਤ ਖੋਜ ਕਰਦੇ ਰਹੇ, ਪਰ ਅੱਜ ਨਹਿਰ 'ਚੋਂ ਲਾਸ਼ ਮਿਲੀ। ਹੁਣ ਨਹੀਂ ਪਤਾ ਕਿ ਇਹ ਕਿਵੇਂ ਹੋਇਆ।
ਬਲਜੀਤ ਸਿੰਘ ਮੈਂਬਰ ਸਮਾਜ ਸੇਵਾ ਸੋਸਾਇਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ, ਉਹ ਲਾਸ਼ ਨੂੰ ਮੋਗਾ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰੱਖਵਾਉਣ ਗਏ।
ਥਾਣਾ ਧਰਮਕੋਟ ਦੇ ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭਿੰਡਰ ਖੁਰਦ ਦੇ ਕੁਲਵਿੰਦਰ ਸਿੰਘ ਦੀ ਲਾਸ਼ ਜਲਾਲਾਬਾਦ ਦੀ ਨਹਿਰ 'ਚੋਂ ਮਿਲੀ ਹੈ। ਇਹ ਕੱਲ ਤੋਂ ਲਾਪਤਾ ਸੀ। ਪਰਿਵਾਰ ਵਾਲੇ ਜੋ ਬਿਆਨ ਦੇਣਗੇ, ਉਸਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.