IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਸੰਸਦ ਮੈਂਬਰ...

ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ...

Admin User - Jun 17, 2025 03:23 PM
IMG

ਪੰਜਾਬ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ, ਜੋ "ਕਮਲ ਕੌਰ ਭਾਬੀ" ਦੇ ਨਾਂਅ ਨਾਲ ਜਾਣੀ ਜਾਂਦੀ ਸੀ, ਦੇ ਹੋਏ ਕਤਲ ਮਾਮਲੇ ਨੇ ਸੂਬੇ ਦੀ ਸਿਆਸਤ ਤੇ ਸਮਾਜਿਕ ਮਾਹੌਲ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਕਤਲ ਕਾਂਡ ਦਾ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਮਾਮਲੇ ਤੋਂ ਬਾਅਦ ਯੂਏਈ ਜਾ ਚੁੱਕਾ ਹੈ। ਪੰਜਾਬ ਪੁਲਿਸ ਵੱਲੋਂ ਉਸ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ਰਾਹੀਂ ਉਸ ਦੀ ਵਾਪਸੀ ਅਤੇ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਇਸ ਮਾਮਲੇ ਵਿਚ ਨਵੀਂ ਗੱਲ ਇਹ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਕੈਮਰੇ ਸਾਹਮਣੇ ਆ ਗਏ ਹਨ। ਉਸ ਦੇ ਪਿਤਾ ਬਲਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ 11 ਤਰੀਕ ਨੂੰ ਉਨ੍ਹਾਂ ਨੂੰ ਅੰਮ੍ਰਿਤਪਾਲ ਵੱਲੋਂ ਇੱਕ ਫ਼ੋਨ ਆਇਆ ਸੀ ਜਿਸ ਵਿੱਚ ਉਸ ਨੇ ਕਿਹਾ ਕਿ ਕੁਝ ਗੱਲਬਾਤ ਹੋ ਗਈ ਹੈ ਅਤੇ ਪੁਲਿਸ ਘਰ ਆ ਸਕਦੀ ਹੈ, ਇਸ ਲਈ ਉਹ ਲੋਕ ਸਾਈਡ 'ਤੇ ਹੋ ਜਾਣ।

ਇਸ ਮਾਮਲੇ ਵਿਚ ਹੋਰ ਚਰਚਾ ਉਸ ਵੇਲੇ ਹੋਈ ਜਦੋਂ ਲੋਕਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ "ਕੁੜੀ ਤਾਂ ਮਰ ਗਈ, ਪਰ ਅੰਮ੍ਰਿਤਪਾਲ ਦੀ ਵੀ ਜ਼ਿੰਦਗੀ ਖ਼ਰਾਬ ਹੋ ਗਈ। ਕੋਈ ਵੀ ਖੁਸ਼ੀ-ਖੁਸ਼ੀ ਇੰਝ ਨਹੀਂ ਕਰਦਾ। ਇਹ ਸਿੱਖ ਪੰਥ ਲਈ ਇੱਕ ਵੱਡੀ ਕੁਰਬਾਨੀ ਹੈ।" ਉਨ੍ਹਾਂ ਇਸ ਮਾਮਲੇ ਨੂੰ ਕੌਮੀ ਅਤੇ ਧਾਰਮਿਕ ਪੱਖ 'ਤੇ ਲੈ ਜਾਂਦੇ ਹੋਏ ਕਿਹਾ ਕਿ ਜੋ ਸਿੱਖ ਕੌਮ ਲਈ ਕੰਮ ਕਰੇ, ਉਸ ਲਈ ਜੇਲ੍ਹਾਂ ਅਤੇ ਵਿਰੋਧ ਹਨ, ਪਰ ਜੋ ਸਿਸਟਮ ਦੇ ਹਮਰਾਹ ਚੱਲੇ, ਉਸ ਨੂੰ ਸੁਰੱਖਿਆ ਅਤੇ ਇਨਾਮ ਮਿਲਦੇ ਹਨ।

ਸਰਬਜੀਤ ਖਾਲਸਾ ਨੇ ਆਖ਼ਰੀ ਹਦ ਤਕ ਜਾਂਦੇ ਹੋਏ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਚੇਤਾਵਨੀ ਦੇਣ ਵਾਲਾ ਬਿਆਨ ਦਿੱਤਾ ਕਿ "ਜੇਕਰ ਤੁਸੀਂ ਇੰਝ ਦਾ ਕੰਟੈਂਟ ਪਾਉਂਦੇ ਰਹੋਗੇ ਤਾਂ ਲੋਕਾਂ ਵਿੱਚ ਰੋਸ ਵਧੇਗਾ, ਅੱਜ ਅੰਮ੍ਰਿਤਪਾਲ ਹੈ, ਕੱਲ੍ਹ ਕੋਈ ਹੋਰ ਹੋਵੇਗਾ।" ਉਨ੍ਹਾਂ ਇਹ ਵੀ ਕਿਹਾ ਕਿ "ਜੇ ਅੱਜ ਮੇਰੇ ਹਲਕੇ ’ਚ ਵੋਟਿੰਗ ਕਰਵਾਈ ਜਾਵੇ ਤਾਂ 90% ਲੋਕ ਕਹਿਣਗੇ ਕਿ ਜੋ ਅੰਮ੍ਰਿਤਪਾਲ ਨੇ ਕੀਤਾ, ਠੀਕ ਕੀਤਾ।" ਇਹ ਮਾਮਲਾ ਸਿਰਫ਼ ਕਾਨੂੰਨੀ ਜਾਂ ਅਪਰਾਧਿਕ ਨਹੀਂ, ਬਲਕਿ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪਹਿਲੂਆਂ 'ਤੇ ਵੀ ਗੰਭੀਰ ਚਰਚਾ ਛੇੜ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.